PM ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ''ਚ ਨਰਸਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ
Tuesday, May 12, 2020 - 04:53 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਨੂੰ ਸਿਹਤਮੰਦ ਰੱਖਣ 'ਚ ਨਰਸਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਉਨ੍ਹਾਂ ਦੇ ਮਹੱਤਵਪੂਰਨ ਕੰਮਾਂ ਦੇ ਪ੍ਰਤੀ ਦੇਸ਼ ਆਭਾਰੀ ਰਹੇਗਾ। 'ਅੰਤਰਰਾਸ਼ਟਰੀ ਨਰਸ ਦਿਵਸ' ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ,''ਅੰਤਰਰਾਸ਼ਟਰੀ ਨਰਸ ਦਿਵਸ ਸਾਡੀ ਧਰਤੀ ਨੂੰ ਸਿਹਤਮੰਦ ਬਣਾਏ ਰੱਖਣ ਲਈ ਦਿਨ-ਰਾਤ ਕੰਮ ਕਰਨ ਵਾਲੀਆਂ ਸਾਡੀਆਂ ਨਰਸਾਂ ਦੇ ਪ੍ਰਤੀ ਆਭਾਰ ਜ਼ਾਹਰ ਕਰਨ ਦਾ ਇਕ ਵਿਸ਼ੇਸ਼ ਦਿਵਸ ਹੈ।'' ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਉਹ (ਨਰਸ) ਕੋਵਿਡ-19 ਨੂੰ ਹਰਾਉਣ ਲਈ ਮਹੱਤਵਪੂਰਨ ਕੰਮ ਕਰ ਰਹੀਆਂ ਹਨ। ਅਸੀਂ ਉਨਾਂ ਨਰਸਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਆਭਾਰੀ ਹਾਂ।
ਮੋਦੀ ਨੇ ਕਿਹਾ ਕਿ ਫਲੋਰੇਂਸ ਨਾਈਟਿੰਗਲ ਤੋਂ ਪ੍ਰੇਰਿਤ ਸਾਡੀਆਂ ਕਠਿਨ ਮਿਹਨਤੀ ਨਰਸਾਂ ਜ਼ਬਰਦਸਤ ਕਰੁਣਾ ਨਾਲ ਭਰੀਆਂ ਹੋਈਆਂ ਹਨ। ਅੱਜ ਅਸੀਂ ਉਨ੍ਹਾਂ ਦੇ ਕਲਿਆਣ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖੇਤਰ 'ਚ ਵਧ ਧਿਆਨ ਦੇਣ ਲਈ ਵਚਨਬੱਧ ਹਾਂ ਤਾਂ ਕਿ ਇਨ੍ਹਾਂ ਦੀ ਕਮੀ ਨਾ ਹੋਵੇ। ਉੱਥੇ ਹੀ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ 'ਅੰਤਰਰਾਸ਼ਟਰੀ ਨਰਸ ਦਿਵਸ' 'ਤੇ ਦੇਸ਼ ਦੇ ਪ੍ਰਤੀ ਕਰੁਣਾ ਅਤੇ ਸੇਵਾ ਲਈ ਉਹ ਸਾਰੀਆਂ ਨਰਸਾਂ, ਆਸ਼ਾ ਅਤੇ ਆਂਗਣਵਾੜੀ ਕਰਮਚਾਰੀਆਂ ਦੇ ਪ੍ਰਤੀ ਆਭਾਰ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਹਾਡੀ (ਨਰਸਾਂ) ਦ੍ਰਿੜ ਸ਼ਕਤੀ ਨਾ ਸਿਰਫ਼ ਸਮਾਜ ਦੀ ਸਿਹਤ ਲਈ ਸਗੋਂ ਕੋਵਿਡ-19 ਦੇ ਸੰਕਟ ਵਿਰੁੱਧ ਲੜਾਈ 'ਚ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ।