BSF ਦਾ ਸਥਾਪਨਾ ਦਿਵਸ ਅੱਜ, PM ਮੋਦੀ ਨੇ ਕਿਹਾ- ਭਾਰਤ ਨੂੰ ਫੋਰਸ 'ਤੇ ਮਾਣ ਹੈ
Tuesday, Dec 01, 2020 - 10:20 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਸਥਾਪਨਾ ਦਿਵਸ 'ਤੇ ਉਸ ਨੂੰ ਵਧਾਈ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਨੂੰ ਦੇਸ਼ ਦੀ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਕਰਨ ਵਾਲੇ ਇਸ ਫੋਰਸ 'ਤੇ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਬੀ.ਐੱਸ.ਐੱਫ. ਨੇ ਇਕ ਬਹਾਦਰ ਫੋਰਸ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ, ਜੋ ਦੇਸ਼ ਦੀ ਰੱਖਿਆ ਕਰਨ ਅਤੇ ਕੁਦਰਤੀ ਆਫ਼ਤਾਵਾਂ ਦੌਰਾਨ ਨਾਗਰਿਕਾਂ ਦੀ ਮਦਦ ਕਰਨ ਦੀ ਆਪਣੀ ਵਚਨਬੱਧਤਾ ਨੂੰ ਕੇ ਅਟੱਲ ਹੈ। ਬੀ.ਐੱਸ.ਐੱਫ. ਦੀ ਇਕ ਦਸੰਬਰ 1965 ਨੂੰ ਸਥਾਪਨਾ ਕੀਤੀ ਗਈ ਸੀ। ਬੀ.ਐੱਸ.ਐੱਫ. ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ 1971 'ਚ ਬੰਗਲਾਦੇਸ਼ ਦੇ ਹੋਂਦ 'ਚ ਆਉਣ ਤੋਂ ਬਾਅਦ ਉਸ ਨਾਲ ਵੀ ਲੱਗਦੀ ਸਰਹੱਦ ਦੀ ਰੱਖਿਆ ਕਰਦਾ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਸਮੇਤ ਕਈ ਅੰਦਰੂਨੀ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਬੀ.ਐੱਸ.ਐੱਫ. ਦੇ ਸਥਾਪਨਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਉਸ ਦੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ। ਬੀ.ਐੱਸ.ਐੱਫ. ਨੇ ਇਕ ਬਹਾਦਰ ਫੋਰਸ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ, ਜੋ ਦੇਸ਼ ਦੀ ਰੱਖਿਆ ਕਰਨ ਅਤੇ ਕੁਦਰਤੀ ਆਫ਼ਤਾਵਾਂ ਦੌਰਾਨ ਨਾਗਰਿਕਾਂ ਦੀ ਮਦਦ ਕਰਨ ਦੀ ਆਪਣੀ ਵਚਨਬੱਧਤਾ 'ਤੇ ਅਟੱਲ ਹੈ। ਭਾਰਤ ਨੂੰ ਬੀ.ਐੱਸ.ਐੱਫ. 'ਤੇ ਮਾਣ ਹੈ।''
ਇਹ ਵੀ ਪੜ੍ਹੋ : ਸਿੰਘੂ ਬਾਰਡਰ ਹੰਗਾਮੇ 'ਚ ਦਿੱਲੀ ਪੁਲਸ ਦੀ ਕਾਰਵਾਈ, ਦੰਗਾ ਸਮੇਤ ਕਈ ਧਾਰਾਵਾਂ 'ਚ FIR
1965 'ਚ ਹੋਇਆ ਸੀ ਗਠਨ
ਦੱਸਣਯੋਗ ਹੈ ਕਿ ਬੀ.ਐੱਸ.ਐੱਫ. ਅੱਜ ਯਾਨੀ ਮੰਗਲਵਾਰ ਨੂੰ ਆਪਣਾ 56ਵਾਂ ਸਥਾਪਨਾ ਦਿਵਸ ਮਨ੍ਹਾ ਰਿਹਾ ਹੈ। ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਯੁੱਧ ਤੋਂ ਬਾਅਦ, ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਯਕੀਨੀ ਕਰਨ ਅਤੇ ਉੱਥੋਂ ਨਾਲ ਜੁੜੇ ਮਾਮਲਿਆਂ ਲਈ ਬੀ.ਐੱਸ.ਐੱਫ. ਦਾ ਗਠਨ ਇਕ ਦਸੰਬਰ 1965 ਨੂੰ ਇਕ ਏਕੀਕ੍ਰਿਤ ਕੇਂਦਰੀ ਏਜੰਸੀ ਦੇ ਰੂਪ 'ਚ ਕੀਤਾ ਗਿਆ ਸੀ। ਇਹ ਭਾਰਤ ਦੇ 5 ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ 'ਚੋਂ ਇਕ ਹੈ। ਦੁਨੀਆ ਦੇ ਸਭ ਤੋਂ ਵੱਡੇ ਸਰਹੱਦੀ ਸੁਰੱਖਿਆ ਫੋਰਸ ਦੇ ਰੂਪ 'ਚ ਖੜ੍ਹਾ ਹੈ। ਬੀ.ਐੱਸ.ਐੱਫ. ਨੂੰ ਭਾਰਤੀ ਖੇਤਰਾਂ ਦੀ ਰੱਖਿਆ ਦੀ ਪਹਿਲੀ ਲਾਈਨ ਕਰਾਰ ਦਿੱਤਾ ਗਿਆ ਹੈ। ਇਸ ਦੇ ਕਰੀਬ ਪੌਨੇ 3 ਲੱਖ ਜਵਾਨ ਅਤੇ ਅਧਿਕਾਰੀ ਦੇਸ਼ ਦੀ 6386 ਕਿਲੋਮੀਟਰ ਲੰਬੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਮੌਜੂਦਾ ਸਮੇਂ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਹਨ।
ਇਹ ਵੀ ਪੜ੍ਹੋ : ਹੁਣ ਲਾੜਾ-ਲਾੜੀ ਨੂੰ ਧਰਮ ਦਾ ਖੁਲਾਸਾ ਕਰਨਾ ਹੋਵੇਗਾ ਲਾਜ਼ਮੀ, ਆਇਆ ਨਵਾਂ ਵਿਆਹ ਕਾਨੂੰਨ