75ਵੇਂ ਜਨਮ ਦਿਨ ''ਤੇ ਸਪੈਸ਼ਲ : PM ਮੋਦੀ ਬਾਰੇ ਕੀ ਸੋਚਦੇ ਹਨ ਦੁਨੀਆ ਭਰ ਦੇ ਨੇਤਾ
Monday, Sep 15, 2025 - 11:32 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ 75 ਸਾਲ ਦੇ ਹੋਣ ਜਾ ਰਹੇ ਹਨ। ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਹ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇਕ ਵਿਸ਼ਾਲ ਟੈਕਸਟਾਈਲ ਪਾਰਕ ਦਾ ਉਦਘਾਟਨ ਕਰਨਗੇ। ਗੁਜਰਾਤ ਦੇ ਵਡਨਗਰ 'ਚ ਜਨਮੇ ਪੀਐੱਮ ਮੋਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਅਤੇ ਲਗਾਤਾਰ 2 ਵਾਰ ਪੂਰਨ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਗੈਰ-ਕਾਂਗਰਸੀ ਨੇਤਾ ਵੀ ਬਣੇ ਹਨ।
ਵਿਸ਼ਵ ਪੱਧਰ 'ਤੇ ਮੋਦੀ ਦੀ ਲੋਕਪ੍ਰਿਯਤਾ
ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ਸਿਰਫ਼ ਭਾਰਤ ਤੱਕ ਹੀ ਸੀਮਿਤ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ 'ਚ ਉਨ੍ਹਾਂ ਦੀ ਲੀਡਰਸ਼ਿਪ ਦੀ ਮਿਸਾਲ ਦਿੱਤੀ ਜਾਂਦੀ ਹੈ। ਜੁਲਾਈ 2025 'ਚ ਆਈ ਡੈਮੋਕ੍ਰੈਟਿਕ ਲੀਡਰ ਅਪਰੂਵਲ ਰੇਟਿੰਗ 'ਚ ਉਹ ਵਿਸ਼ਵ ਪੱਧਰ 'ਤੇ ਸਿਖਰ 'ਤੇ ਰਹੇ। ਪਿਛਲੇ 11 ਸਾਲਾਂ 'ਚ ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਅਗਵਾਈ ਦਲੇਰੀ ਨਾਲ ਕੀਤੀ ਹੈ।
ਵਿਸ਼ਵ ਨੇਤਾਵਾਂ ਦੀ ਪ੍ਰਸ਼ੰਸਾ
- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੋਦੀ ਦੀ ਇੰਡੀਆ ਫਸਟ ਨੀਤੀ ਅਤੇ ਮੇਕ ਇਨ ਇੰਡੀਆ ਮੁਹਿੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਨੂੰ ਆਪਣਾ 'ਵੱਡਾ ਦੋਸਤ' ਦੱਸਦਿਆਂ ਉਨ੍ਹਾਂ ਨੂੰ 'ਮਹਾਨ ਪ੍ਰਧਾਨ ਮੰਤਰੀ' ਕਿਹਾ।
- ਆਸਟ੍ਰੇਲੀਆ ਦੇ ਪੀਐੱਮ ਐਂਥਨੀ ਅਲਬਾਨੀਜ਼ ਨੇ ਸਿਡਨੀ 'ਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਦੌਰਾਨ ਮੋਦੀ ਨੂੰ 'ਬੌਸ' ਤੱਕ ਕਹਿ ਦਿੱਤਾ।
- ਇਟਲੀ ਦੀ ਪੀਐੱਮ ਜੌਰਜੀਆ ਮੇਲੋਨੀ ਨੇ ਜੀ-7 ਸਮਿਟ ਦੌਰਾਨ ਮੋਦੀ ਨੂੰ 'ਬੈਸਟ' ਕਿਹਾ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਤਸਵੀਰ ਵੀ ਸਾਂਝੀ ਕੀਤੀ।
- ਸੁਜ਼ੁਕੀ ਮੋਟਰਜ਼ ਦੇ ਪ੍ਰਧਾਨ ਤੋਸ਼ੀਹਿਰੋ ਸੁਜ਼ੁਕੀ ਵੀ ਪੀ.ਐੱਮ. ਮੋਦੀ ਦੀਆਂ ਤਾਰੀਫ਼ਾਂ ਕਰ ਚੁੱਕੇ ਹਨ। ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਨਿਰਮਾਣ ਉਦਯੋਗਾਂ ਦੇ ਲਗਾਤਾਰ ਸਮਰਥਨ ਦੇ ਅਧੀਨ, ਭਾਰਤੀ ਆਟੋਮੋਬਾਇਲ ਬਜ਼ਾਰ ਲਗਾਤਾਰ ਵਿਸਥਾਰ ਕਰ ਰਿਹਾ ਹੈ। ਨਤੀਜੇ ਵਜੋਂ ਭਾਰਤ ਦੁਨੀਆ ਦਾ ਤੂਜਾ ਸਭ ਤੋਂ ਵੱਡਾ ਆਟੋਮੋਬਾਇਲ ਬਜ਼ਾਰ ਬਣ ਗਿਆ ਹੈ।
- ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਪੀਐੱਮ ਮੋਦੀ ਦੀ ਅਮਰੀਕਾ ਨਾਲ ਮਜ਼ਬੂਤ ਰਣਨੀਤਿਕ ਅਤੇ ਆਰਥਿਕ ਸਬੰਧ ਬਣਾਉਣ ਦੀ ਕੋਸ਼ਿਸ਼ਾਂ ਦੀ ਬਹੁਤ ਸ਼ਲਾਘਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8