PM ਮੋਦੀ ਨੇ ਫੌਜ ਅਤੇ ਕੋਰੋਨਾ ਯੋਧਿਆਂ ਨੂੰ ਦਿੱਤੀ ਸ਼ਰਧਾਂਜਲੀ

08/15/2020 9:41:48 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇਣ ਵਾਲੇ ਭਾਰਤ ਮਾਂ ਦੇ ਬੇਟਿਆਂ ਦੇ ਨਾਲ-ਨਾਲ ਅੱਜ ਯਾਨੀ ਸ਼ਨੀਵਾਰ ਨੂੰ ਦੇਸ਼ ਭਰ ਦੇ ਕੋਰੋਨਾ ਯੋਧਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਅਤੇ ਨਮਨ ਕੀਤਾ। ਸ਼੍ਰੀ ਮੋਦੀ ਨੇ 74ਵੇਂ ਆਜ਼ਾਦੀ ਦਿਵਸ 'ਤੇ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਤੋਂ ਬਾਅਦ ਕਿਹਾ ਕਿ ਆਜ਼ਾਦੀ ਅਤੇ ਭਾਰਤ ਮਾਂ ਦੀ ਰੱਖਿਆ ਲਈ ਆਪਣੀ ਜਾਨ ਦਾ ਬਲੀਦਾਨ ਕਰਨ ਵਾਲੇ ਯੋਧਿਆਂ ਕਾਰਨ ਹੀ ਅਸੀਂ ਖੁੱਲ੍ਹੀ ਹਵਾ 'ਚ ਸਾਹ ਲੈ ਰਹੇ ਹਾਂ। ਪੂਰਾ ਰਾਸ਼ਟਰ ਇਨ੍ਹਾਂ ਜਾਂਬਜ਼ਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ ਇਹ ਤਿਉਹਾਰ ਇਸ ਵਾਰ ਦੇਸ਼ ਅਸਾਧਾਰਣ ਸਥਿਤੀ 'ਚ ਮਨ੍ਹਾ ਰਿਹਾ ਹੈ ਅਤੇ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। 

ਦੇਸ਼ ਵਾਸੀਆਂ ਨੇ ਸੰਕਲਪ ਅਤੇ ਦ੍ਰਿੜਤਾ ਨਾਲ ਇਸ ਚੁਣੌਤੀ ਦਾ ਹਿੰਮਤ ਨਾਲ ਸਾਹਮਣਾ ਕੀਤਾ ਹੈ। ਦੇਸ਼ ਦੇ ਕੋਰੋਨਾ ਯੋਧਿਆਂ ਨੇ 24 ਘੰਟੇ ਦਿਨ ਰਾਤ ਇਕ ਕਰ ਕੇ ਆਪਣੇ ਸੇਵਾ ਭਾਵ ਨਾਲ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਕਿਹਾ,''ਕੋਰੋਨਾ ਦੇ ਇਸ ਅਸਾਧਾਰਣ ਸਮੇਂ 'ਚ, ਸੇਵਾ ਪਰਮੋ ਧਰਮ : ਦੀ ਭਾਵਨਾ ਨਾਲ, ਆਪਣੇ ਜੀਵਨ ਦੀ ਪਰਵਾਹ ਕੀਤੇ ਬਿਨਾਂ ਸਾਡੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਐਂਬੂਲੈਂਸ ਕਰਮੀ, ਸਫ਼ਾਈ ਕਰਮੀ, ਪੁਲਸ ਕਰਮੀ, ਸੇਵਾ ਕਰਮੀ, ਕਈ ਲੋਕ, 24 ਘੰਟੇ ਲਗਾਤਾਰ ਕੰਮ ਕਰ ਰਹੇ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਕੋਰੋਨਾ ਯੋਧਿਆਂ ਨੂੰ ਨਮਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਾੜੇ ਹਾਲਾਤਾਂ 'ਚ ਆਪਣੇ ਆਤਮਵਿਸ਼ਵਾਸ ਅਤੇ ਸੰਕਲਪ ਨਾਲ ਸਫ਼ਲਤਾ ਹਾਸਲ ਕੀਤੀ। ਦੇਸ਼ ਕੋਰੋਨਾ ਮਹਾਮਾਰੀ ਵਿਰੁੱਧ ਵੀ ਜਲਦ ਹੀ ਜਿੱਤ ਹਾਸਲ ਕਰੇਗਾ। 


DIsha

Content Editor

Related News