ਸਿੱਖ ਦੰਗਿਆਂ ਦੇ ਪੀੜਤਾਂ ਨੂੰ ਮਿਲੇਗਾ ਨਿਆਂ : ਪੀ. ਐੱਮ. ਮੋਦੀ

Sunday, Jan 13, 2019 - 05:32 PM (IST)

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਅੱਜ ਇਕ ਵਾਰ ਫਿਰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਘਰੇ 'ਚ ਲਿਆ ਕੇ ਰਹੇਗੀ ਅਤੇ ਪੀੜਤਾਂ ਨੂੰ ਨਿਆਂ ਮਿਲੇਗਾ। ਮੋਦੀ ਨੇ ਇੱਥੇ ਆਪਣੇ ਘਰ 'ਚ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਇਸ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਮਨੁੱਖਤਾ ਪ੍ਰਤੀ ਸੇਵਾ ਭਾਵਨਾ, ਸਮਰਪਣ, ਬਹਾਦਰੀ ਅਤੇ ਬਲੀਦਾਨ ਦੀ ਸ਼ਲਾਘਾ ਕੀਤਾ ਅਤੇ ਉਨ੍ਹਾਂ ਦੇ ਦੱਸੇ ਰਾਹ 'ਤੇ ਚਲਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਦਾ ਕੰਮ ਕਰ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣ ਜਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ, ਸਾਡੇ ਹਰ ਗੁਰੂ ਨੇ ਨਿਆਂ ਨਾਲ ਖੜ੍ਹੇ ਹੋਣ ਦਾ ਸਬਕ ਦਿੱਤਾ ਹੈ। ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਦੇ ਹੋਏ ਅੱਜ ਕੇਂਦਰ ਸਰਕਾਰ 1984 ਵਿਚ ਸ਼ੁਰੂ ਹੋਏ ਅਨਿਆਂ ਦੇ ਦੌਰ ਨੂੰ ਨਿਆਂ ਤਕ ਪਹੁੰਚਾਉਣ ਵਿਚ ਜੁਟੀ ਹੈ।

ਦਹਾਕਿਆਂ ਤਕ ਮਾਂਵਾਂ ਨੇ, ਭੈਣਾਂ ਨੇ, ਬੇਟੇ-ਬੇਟੀਆਂ ਨੇ, ਜਿੰਨੇ ਹੰਝੂ ਵਹਾਏ ਹਨ, ਉਨ੍ਹਾਂ ਨੂੰ ਪੁੰਝਣ ਦਾ ਕੰਮ, ਉਨ੍ਹਾਂ ਨੂੰ ਨਿਆਂ ਦਿਵਾਉਣ ਦਾ ਕੰਮ ਹੁਣ ਕਾਨੂੰਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕਰਤਾਰਪੁਰ ਕੋਰੀਡੋਰ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਹੁਣ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਕੇਂਦਰ ਸਰਕਾਰ ਦੀ ਕੋਸ਼ਿਸ਼ ਨਾਲ ਕਰਤਾਰਪੁਰ ਕੋਰੀਡੋਰ ਬਣਨ ਜਾ ਰਿਹਾ ਹੈ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ 'ਤੇ ਚੱਲਣ ਵਾਲਾ ਹਰ ਭਾਰਤੀ, ਹਰ ਸਿੱਖ, ਦੂਰਬੀਨ ਦੀ ਬਜਾਏ ਨਾਰੋਵਾਲ ਜਾ ਸਕੇਗਾ ਅਤੇ ਬਿਨਾਂ ਵੀਜ਼ਾ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ, ''ਅਗਸਤ 1947 ਵਿਚ ਜੋ ਗਲਤੀ ਹੋਈ ਸੀ, ਇਹ ਕੋਰੀਡੋਰ ਉਸ ਦਾ ਪਸ਼ਚਤਾਪ ਹੈ। ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਲ ਸਿਰਫ ਕੁਝ ਹੀ ਕਿਲੋਮੀਟਰ ਦੂਰ ਸੀ ਪਰ ਉਸ ਨੂੰ ਵੀ ਆਪਣੇ ਨਾਲ ਨਹੀਂ ਲਿਆ ਗਿਆ। ਇਹ ਕੋਰੀਡੋਰ ਉਸ ਨੁਕਸਾਨ ਨੂੰ ਘੱਟ ਕਰਨ ਦੀ ਇਕ ਪ੍ਰਮਾਣਿਕ ਕੋਸ਼ਿਸ਼ ਹੈ।


Tanu

Content Editor

Related News