''ਮੋਦੀ ਲਹਿਰ'' ਤੋਂ ਜਨਤਾ ਖੁਸ਼, ਮਾਂ ਹੀਰਾਬੇਨ ਨੇ ਘਰ ਦੇ ਬਾਹਰ ਜੁਟੀ ਭੀੜ ਦੀ ਸਵੀਕਾਰ ਕੀਤੀ ਵਧਾਈ
Thursday, May 23, 2019 - 12:11 PM (IST)

ਗਾਂਧੀਨਗਰ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਅੱਜ ਇੱਥੇ ਆਪਣੇ ਘਰ 'ਚੋਂ ਬਾਹਰ ਨਿਕਲ ਕੇ ਨਾਅਰੇਬਾਜ਼ੀ ਕਰ ਰਹੇ ਭਾਜਪਾ ਸਮਰਥਕਾਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ 'ਚ ਭਾਜਪਾ ਨੂੰ ਭਾਰੀ ਲੀਡ ਮਿਲਦੇ ਦੇਖ ਲੋਕਾਂ ਦੀ ਭੀੜ ਇੱਥੇ ਰਾਏਸਣ ਸਥਿਤ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਦੇ ਬਾਹਰ ਜੁਟ ਗਈ ਅਤੇ 'ਭਾਰਤ ਮਾਤਾ ਦੀ ਜਯ', 'ਨਰਿੰਦਰ ਮੋਦੀ ਜ਼ਿੰਦਾਬਾਦਾ ਅਤੇ 'ਭਾਜਪਾ ਜ਼ਿੰਦਾਬਾਦ' ਵਰਗੇ ਨਾਅਰੇ ਲਾਉਣ ਲੱਗੇ।
Gujarat: Prime Minister Narendra Modi's mother Heeraben Modi greets the media outside her residence in Gandhinagar. pic.twitter.com/yR2Zi9eeL1
— ANI (@ANI) May 23, 2019
ਹੀਰਾਬੇਨ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਇੱਥੇ ਰਹਿੰਦੀ ਹੈ। ਪੰਕਜ ਮੋਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹੀਰਾਬੇਨ ਬਾਹਰ ਆਈ ਅਤੇ ਹੱਥ ਜੋੜ ਕੇ ਲੋਕਾਂ ਦੀ ਵਧਾਈ ਨੂੰ ਸਵੀਕਾਰ ਕੀਤਾ। ਇਸ ਦੌਰਾਨ ਝੁਰੜੀਆਂ ਭਰੇ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਵੀ ਸੀ।