ਕਾਸ਼ੀ ''ਚ ਗੂੰਜਿਆ ''ਹਰ ਹਰ ਮਹਾਦੇਵ'', ਹੱਥਾਂ ''ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ ਆਏ PM ਮੋਦੀ

Wednesday, Apr 29, 2026 - 01:27 PM (IST)

ਕਾਸ਼ੀ ''ਚ ਗੂੰਜਿਆ ''ਹਰ ਹਰ ਮਹਾਦੇਵ'', ਹੱਥਾਂ ''ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ ਆਏ PM ਮੋਦੀ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਸ਼ੀ ਦੌਰੇ ਦੇ ਦੂਜੇ ਦਿਨ ਬੁੱਧਵਾਰ ਸਵੇਰੇ ਬਰੇਕਾ ਤੋਂ ਰੋਡ ਸ਼ੋਅ ਕਰਦੇ ਹੋਏ ਕਾਸ਼ੀਵਾਸੀਆਂ ਅਤੇ ਭਾਜਪਾ ਦੇ ਵਰਕਰਾਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਪਹੁੰਚੇ। ਧਾਮ 'ਚ ਬ੍ਰਾਹਮਣਾਂ ਅਤੇ ਭਿਖਸ਼ੂਆਂ ਨੇ ਪ੍ਰਧਾਨ ਮੰਤਰੀ ਦਾ ਡਮਰੂਆਂ ਦੀ ਆਵਾਜ਼ ਅਤੇ ਸ਼ੰਖ ਵਜਾ ਕੇ ਸਵਾਗਤ ਕੀਤਾ। ਵਿਸ਼ਵਨਾਥ ਧਾਮ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਰਮਾਦਿਤਿਆ ਵੈਦਿਕ ਘੜੀ ਨੂੰ ਵੇਖਿਆ ਅਤੇ ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵਨਾਥ ਧਾਮ 'ਚ ਲੋਕਾਂ ਦਾ ਸਵਾਗਤ ਕੀਤਾ ਅਤੇ ਗੰਗਾ ਦੁਆਰ ਵੀ ਪਹੁੰਚੇ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਜੀ ਦਾ ਜਲਭਿਸ਼ੇਕ ਕੀਤਾ ਅਤੇ ਪੰਚਅੰਮ੍ਰਿਤ ਨਾਲ ਇਸ਼ਨਾਨ ਕਰਵਾਇਆ। ਵੈਦਿਕ ਮੰਤਰਾਂ ਦੇ ਜਾਪ ਵਿਚਾਲੇ ਉਨ੍ਹਾਂ ਨੇ ਬਾਬਾ ਵਿਸ਼ਵਨਾਥ ਦਾ ਸ਼ਿੰਗਾਰ ਕੀਤਾ ਅਤੇ ਆਰਤੀ ਉਤਾਰੀ। ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਕੈਂਟ ਵਿਧਾਇਕ ਸੌਰਭ ਸ਼੍ਰੀਵਾਸਤਵ ਨੇ ਪ੍ਰਧਾਨ ਮੰਤਰੀ ਨੂੰ ਤ੍ਰਿਸ਼ੂਲ ਅਤੇ ਮੇਅਰ ਅਸ਼ੋਕ ਕੁਮਾਰ ਤਿਵਾੜੀ ਨੇ ਡਮਰੂ ਤੋਹਫੇ ਵਜੋਂ ਭੇਟ ਕੀਤਾ। ਇਸ ਮੌਕੇ ਮੰਤਰੀ ਰਵਿੰਦਰ ਜਾਇਸਵਾਲ, ਮੰਤਰੀ ਅਨਿਲ ਰਾਜਭਰ ਅਤੇ ਡਾ. ਦਯਾਸ਼ੰਕਰ ਮਿਸ਼ਰਾ 'ਦਿਆਲੂ' ਵੀ ਮੌਜੂਦ ਰਹੇ। ਮੰਦਰ ਦਾ ਪੂਰਾ ਕੰਪਲੈਕਸ 'ਹਰ ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਪੁਜਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੰਗਵਸਤਰਮ, ਰੁਦਰਾਕਸ਼ ਦੀ ਮਾਲਾ, ਭਸਮ ਅਤੇ ਬੇਲ ਪੱਤਰ ਭੇਟ ਕੀਤੇ। ਕਾਸ਼ੀ ਵਿਸ਼ਵਨਾਥ ਧਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕੁਝ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਕਾਫ਼ਲਾ ਏਅਰਪੋਰਟ ਲਈ ਰਵਾਨਾ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News