"ਸਾਮਰਾਜ ਬਣੇ ਤੇ ਢਹਿ ਗਏ, ਪਰ ਭਾਰਤ-ਇੰਡੋਨੇਸ਼ੀਆ ਦੇ ਰਿਸ਼ਤੇ ਕਾਇਮ ਰਹੇ", ਜਕਾਰਤਾ ''ਚ PM ਮੋਦੀ ਨੇ ਕੀਤਾ ਸੰਬੋਧਨ

Tuesday, Jul 07, 2026 - 07:38 PM (IST)

"ਸਾਮਰਾਜ ਬਣੇ ਤੇ ਢਹਿ ਗਏ, ਪਰ ਭਾਰਤ-ਇੰਡੋਨੇਸ਼ੀਆ ਦੇ ਰਿਸ਼ਤੇ ਕਾਇਮ ਰਹੇ", ਜਕਾਰਤਾ ''ਚ PM ਮੋਦੀ ਨੇ ਕੀਤਾ ਸੰਬੋਧਨ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਇੰਡੋਨੇਸ਼ੀਆ ਦੌਰੇ 'ਤੇ ਹਨ। ਇਸ ਦੌਰਾਨ ਜਕਾਰਤਾ 'ਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦੋਵਾਂ ਦੇਸ਼ਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਾਂਝਾਂ 'ਤੇ ਜ਼ੋਰ ਦਿੱਤਾ। ਪੀਐੱਮ ਮੋਦੀ ਨੇ ਕਿਹਾ ਕਿ ਦੁਨੀਆ ਦੀ ਰਾਜਨੀਤੀ ਬਦਲਦੀ ਰਹੀ ਅਤੇ ਕਈ ਸਾਮਰਾਜ ਬਣੇ ਤੇ ਡਿੱਗੇ, ਪਰ ਭਾਰਤ ਅਤੇ ਇੰਡੋਨੇਸ਼ੀਆ ਦੇ ਆਪਸੀ ਰਿਸ਼ਤੇ ਹਮੇਸ਼ਾ ਅਟੱਲ ਰਹੇ ਹਨ।
ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਪ੍ਰਬੋਵੋ ਨੇ ਮਾਣ ਨਾਲ ਕਿਹਾ ਹੈ ਕਿ ਉਨ੍ਹਾਂ ਵਿੱਚ 'ਇੰਡੀਅਨ ਡੀਐਨਏ' ਹੈ, ਜਿਸ ਨੇ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਹੈ। ਇਸ ਤੋਂ ਇਲਾਵਾ ਮੋਦੀ ਨੇ ਇੰਡੋਨੇਸ਼ੀਆ ਵਿੱਚ ਭਾਰਤੀ ਸੱਭਿਆਚਾਰ ਅਤੇ ਫ਼ਿਲਮਾਂ ਦੀ ਲੋਕਪ੍ਰਿਯਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਭਾਰਤ ਅਤੇ ਇੰਡੋਨੇਸ਼ੀਆ ਮਿਲ ਕੇ ਚੱਲਦੇ ਹਨ, ਤਾਂ "ਕੁਝ-ਕੁਝ" ਤੋਂ ਅੱਗੇ ਵਧ ਕੇ "ਬਹੁਤ ਕੁਝ" ਹੁੰਦਾ ਹੈ।
ਭਾਰਤ ਦੀ ਤਰੱਕੀ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ "ਅਨਸਟੌਪੇਬਲ" ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਦੁਨੀਆ ਦੇ ਵਿਕਾਸ ਨੂੰ ਰਫ਼ਤਾਰ ਦੇ ਰਹੀ ਹੈ। ਕੋਰੋਨਾ ਮਹਾਮਾਰੀ ਅਤੇ ਪੱਛਮੀ ਏਸ਼ੀਆ ਦੇ ਸੰਕਟ ਦੇ ਬਾਵਜੂਦ ਭਾਰਤੀ ਆਰਥਿਕਤਾ ਸਥਿਰ ਰਹੀ ਹੈ। ਉਨ੍ਹਾਂ 'ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ' ਦੇ ਮੰਤਰ ਨੂੰ ਇਸ ਸਫਲਤਾ ਦਾ ਆਧਾਰ ਦੱਸਿਆ।
ਇੰਡੋਨੇਸ਼ੀਆ ਵਿੱਚ ਫੁੱਟਬਾਲ ਦੇ ਕ੍ਰੇਜ਼ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਲੋਕਾਂ ਵਿੱਚ ਫੁੱਟਬਾਲ ਲਈ ਜ਼ਬਰਦਸਤ ਜੋਸ਼ ਹੈ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵਿਕਾਸ ਯੋਜਨਾਵਾਂ 'ਤੇ ਕੋਈ ਕਾਪੀਰਾਈਟ ਨਹੀਂ ਹੈ। 'ਸਬਕਾ ਸਾਥ, ਸਬਕਾ ਵਿਕਾਸ' ਦੇ ਮੰਤਰ ਨਾਲ ਭਾਰਤ ਆਪਣੀ ਸਾਂਝੀ ਵਿਰਾਸਤ ਅਤੇ ਵਿਸ਼ਵਾਸ ਨੂੰ ਅੱਗੇ ਵਧਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News