ਸੇਸ਼ੇਲਜ਼ ''ਚ PM ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ ! ਗਣੇਸ਼ ਮੰਦਰ ''ਚ ਕੀਤੀ ਪੂਜਾ

Tuesday, Jun 30, 2026 - 12:41 PM (IST)

ਸੇਸ਼ੇਲਜ਼ ''ਚ PM ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ ! ਗਣੇਸ਼ ਮੰਦਰ ''ਚ ਕੀਤੀ ਪੂਜਾ

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ 3 ਦਿਨਾ ਸੇਸ਼ੇਲਸ ਦੌਰੇ ਦੇ ਆਖਰੀ ਦਿਨ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਿਕਟੋਰੀਆ ਵਿਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਪ੍ਰਧਾਨ ਮੰਤਰੀ ਨੇ ਅਰੁਲ ਮਿਹੂ ਨਵਸ਼ਕਤੀ ਵਿਨਾਇਕਰ ਮੰਦਰ ’ਚ ਭਗਵਾਨ ਗਣੇਸ਼ ਦੇ ਦਰਸ਼ਨ ਕਰ ਕੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਵਿਕਟੋਰੀਆ ਦੇ ਪੀਸ ਪਾਰਕ ਵਿਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

ਇਸ ਤੋਂ ਬਾਅਦ ਉਹ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਮੋਦੀ ਨੇ ਐਤਵਾਰ ਨੂੰ ਸੇਸ਼ੇਲਸ ਦੇ 50ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਉਹ ਸੇਸ਼ੇਲਸ ਦੇ ਆਜ਼ਾਦੀ ਦਿਹਾੜੇ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਸਾਲ ਸੇਸ਼ੇਲਸ ਦੀ ਆਜ਼ਾਦੀ ਅਤੇ ਭਾਰਤ-ਸੇਸ਼ੇਲਸ ਵਿਚਾਲੇ ਕੂਟਨੀਤਕ ਸਬੰਧਾਂ ਦੇ 50 ਸਾਲ ਵੀ ਪੂਰੇ ਹੋਏ ਹਨ।

PunjabKesari

ਇਹ ਵੀ ਪੜ੍ਹੋ- 50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ ਹੀ ਕਿਉਂ ਨਿਕਲ ਜਾਂਦੀ ਹੈ 'ਫ਼ੂਕ' ?

ਰਾਸ਼ਟਰੀ ਦਿਵਸ ’ਤੇ ਆਯੋਜਿਤ ਪਰੇਡ ’ਚ ਆਸਾਮ ਰਾਈਫਲਜ਼, ਭਾਰਤੀ ਸਮੁੰਦਰੀ ਫੌਜ ਅਤੇ ਮਾਰਚਿੰਗ ਬੈਂਡ ਨੇ ਹਿੱਸਾ ਲਿਆ। ਪਰੇਡ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਫ਼ੌਜੀ ਟੁਕੜੀ ਦੇ ਸਨਮਾਨ ਵਿਚ ਖੜ੍ਹੇ ਹੋ ਗਏ। ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਆਈ.ਐੱਨ.ਐੱਸ. ਤਰਕਸ਼ ਅਤੇ ਆਈ.ਐੱਨ.ਐੱਸ. ਇਕਸ਼ਾਕ ਵੀ ਪੋਰਟ ਵਿਕਟੋਰੀਆ ਪਹੁੰਚੇ।

PunjabKesari

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਲ 1976 ਵਿਚ ਸੇਸ਼ੇਲਸ ਗਏ ਸਨ। ਉਸੇ ਸਾਲ ਸੇਸ਼ੇਲਸ ਆਜ਼ਾਦ ਹੋਇਆ ਸੀ। ਇਸ ਤੋਂ ਬਾਅਦ ਇੰਦਰਾ ਗਾਂਧੀ ਨੇ 1981 ’ਚ ਫਿਰ ਸੇਸ਼ੇਲਸ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀ ਯਾਤਰਾ ਤੋਂ ਬਾਅਦ, ਲੱਗਭਗ 34 ਸਾਲ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਸੇਸ਼ੇਲਸ ਦੀ ਯਾਤਰਾ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ- ਆ ਗਿਆ 'ਮੈਕਸੀਕਨ ਬੈਟਮੈਨ' ! ਰਾਤ ਨੂੰ ਫੜ ਕੇ ਖੰਭਿਆਂ ਨਾਲ ਬੰਨ੍ਹ ਦਿੰਦੈ ਚੋਰ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News