ਕੈਲਾਸ਼ ਮਾਨਸਰੋਵਰ ਯਾਤਰਾ ਦਾ ਪਹਿਲਾ ਜਥਾ ਰਵਾਨਾ, ‘ਹਰ-ਹਰ ਮਹਾਦੇਵ’ ਤੇ ‘ਬਮ-ਬਮ ਭੋਲੇ’ ਦੇ ਲੱਗੇ ਜੈਕਾਰੇ

Sunday, Jul 05, 2026 - 05:27 PM (IST)

ਕੈਲਾਸ਼ ਮਾਨਸਰੋਵਰ ਯਾਤਰਾ ਦਾ ਪਹਿਲਾ ਜਥਾ ਰਵਾਨਾ, ‘ਹਰ-ਹਰ ਮਹਾਦੇਵ’ ਤੇ ‘ਬਮ-ਬਮ ਭੋਲੇ’ ਦੇ ਲੱਗੇ ਜੈਕਾਰੇ

ਚੰਪਾਵਤ/ਪਿਥੌਰਾਗੜ੍ਹ,  (ਏਜੰਸੀ)- ਉੱਤਰਾਖੰਡ ਦੇ ਲਿਪੁਲੇਖ ਦਰ੍ਹੇ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਚੰਪਾਵਤ ਜ਼ਿਲੇ ਦੇ ਟਨਕਪੁਰ ਤੋਂ ਹਰੀ ਝੰਡਾ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ‘ਹਰ-ਹਰ ਮਹਾਦੇਵ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਦਰਮਿਆਨ ਮੁੱਖ ਮੰਤਰੀ ਨੇ ਯਾਤਰੀਆਂ ਦਾ ਰੁਦਰਾਕਸ਼ ਦੀ ਮਾਲਾ ਅਤੇ ਭਗਵਾਨ ਸ਼ਿਵ ਦਾ ਪਟਕਾ ਪਹਿਨਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ।
ਅਧਿਕਾਰੀਆਂ ਮੁਤਾਬਕ, 49 ਯਾਤਰੀਆਂ ਦਾ ਪਹਿਲਾ ਜਥਾ ਦਿੱਲੀ ਤੋਂ ਚੱਲ ਕੇ ਸ਼ਨੀਵਾਰ ਸ਼ਾਮ ਨੂੰ ਟਨਕਪੁਰ ਪਹੁੰਚਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਸਿਰਫ ਇਕ ਧਾਰਮਿਕ ਯਾਤਰਾ ਨਹੀਂ, ਸਗੋਂ ਅਧਿਆਤਮਿਕ ਚੇਤਨਾ, ਸੱਭਿਆਚਾਰਕ ਏਕਤਾ ਅਤੇ ਰਾਸ਼ਟਰੀ ਸਮਰਸਤਾ ਦਾ ਪ੍ਰਤੀਕ ਹੈ।


author

Shubam Kumar

Content Editor

Related News