ਇੰਡੋਨੇਸ਼ੀਆ ਪੁੱਜੇ PM ਮੋਦੀ ! ਏਅਰ ਫੋਰਸ ਦੇ ਜਹਾਜ਼ਾਂ ਨੇ ਕੀਤਾ Escort, ਏਅਰਪੋਰਟ ''ਤੇ ਹੋਇਆ ਸ਼ਾਨਦਾਰ ਸੁਆਗਤ
Monday, Jul 06, 2026 - 06:06 PM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਬੇਹੱਦ ਸ਼ਾਨਦਾਰ ਸੁਆਗਤ ਕੀਤਾ ਗਿਆ। ਜਿਵੇਂ ਹੀ ਪੀ.ਐੱਮ. ਮੋਦੀ ਦਾ ਸਰਕਾਰੀ ਜਹਾਜ਼ ਇੰਡੋਨੇਸ਼ੀਆ ਦੇ ਏਅਰਸਪੇਸ 'ਚ ਦਾਖ਼ਲ ਹੋਇਆ, ਤਾਂ ਇੰਡੋਨੇਸ਼ੀਆਈ ਏਅਰ ਫੋਰਸ ਦੇ ਫਾਈਟਰ ਜਹਾਜ਼ਾਂ ਨੇ ਉਨ੍ਹਾਂ ਦੇ ਜਹਾਜ਼ ਦੇ ਨਾਲ ਉਡਾਣ ਭਰ ਕੇ ਇੱਕ ਵਿਸ਼ੇਸ਼ ਸਨਮਾਨ ਦਿੱਤਾ। ਹਵਾਈ ਅੱਡੇ 'ਤੇ ਪਹੁੰਚਣ 'ਤੇ ਇੰਡੋਨੇਸ਼ੀਆ ਦੇ ਨਵੇਂ ਰਾਸ਼ਟਰਪਤੀ ਪ੍ਰਬੋਵੋ ਸੁਬੀਆਨਤੋ ਨੇ ਖ਼ੁਦ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਰਵਾਇਤੀ ਨ੍ਰਿਤ ਪੇਸ਼ਕਾਰੀ ਰਾਹੀਂ ਉਨ੍ਹਾਂ ਦੇ ਆਉਣ ਦਾ ਜਸ਼ਨ ਮਨਾਇਆ ਗਿਆ।
ਨਵੀਂ ਦਿੱਲੀ ਤੋਂ ਇੰਡੋਨੇਸ਼ੀਆ ਲਈ ਰਵਾਨਾ ਹੋਣ ਵੇਲੇ ਪੀ.ਐੱਮ. ਮੋਦੀ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਦੌਰਾ ਭਾਰਤ ਦੀ 'ਐਕਟ ਈਸਟ ਪਾਲਿਸੀ' ਅਤੇ 'ਮਹਾਸਾਗਰ' (MAHASAGAR - Mutual and Holistic Advancement for Security Across the Regions) ਫ੍ਰੇਮਵਰਕ ਨੂੰ ਹੋਰ ਮਜ਼ਬੂਤ ਕਰੇਗਾ, ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ, ਸਥਿਰਤਾ ਅਤੇ ਸਾਂਝੇ ਵਿਕਾਸ ਲਈ ਭਾਰਤ ਦਾ ਇੱਕ ਆਰਗੇਨਾਈਜ਼ਡ ਬਲੂਪ੍ਰਿੰਟ ਹੈ।
ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ
Jakarta, Indonesia: PM Narendra Modi gets a grand welcome in Jakarta, Indonesia
— IANS (@ians_india) July 6, 2026
(Source: PMO) pic.twitter.com/2jhGvqo70T
ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਰਣਨੀਤਕ ਸਬੰਧਾਂ ਵਿੱਚ ਰੱਖਿਆ ਸਹਿਯੋਗ ਇੱਕ ਅਹਿਮ ਕੜੀ ਹੈ। ਇਸ ਵਾਰ ਭਾਰਤ ਵੱਲੋਂ ਇੰਡੋਨੇਸ਼ੀਆ ਨੂੰ 'ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ' ਦੀ ਵਿਕਰੀ ਸਣੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਵਿਸ਼ੇਸ਼ ਚਰਚਾ ਹੋਵੇਗੀ।
ਪੀ.ਐੱਮ. ਮੋਦੀ ਆਪਣੇ ਤਿੰਨ-ਦਿਨਾਂ ਦੌਰੇ ਦੌਰਾਨ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਿਆਕਾਰਤਾ ਵਿਖੇ ਸਥਿਤ UNESCO ਦੀ ਵਿਸ਼ਵ ਹੈਰੀਟੇਜ ਲਿਸਟ 'ਚ ਸ਼ਾਮਲ 'ਪ੍ਰਮਬਨਨ ਮੰਦਰ ਕੰਪਲੈਕਸ' ਵਿਖੇ ਵੀ ਜਾਣਗੇ, ਜੋ ਦੋਵਾਂ ਦੇਸ਼ਾਂ ਦੇ ਸਦੀਆਂ ਪੁਰਾਣੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੀ ਗਵਾਹੀ ਭਰਦਾ ਹੈ। ਇਸ ਤੋਂ ਇਲਾਵਾ ਉਹ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
Indonesia offers a grand welcome to Prime Minister Narendra Modi as Indonesian Air Force fighter jets escort his aircraft into the country's airspace.
— Megh Updates 🚨™ (@MeghUpdates) July 6, 2026
PM Modi has now arrived in Jakarta, where he was received by President Prabowo Subianto along with four senior Indonesian… pic.twitter.com/oP6826Aeg9
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਕੋਲ ਦੁਨੀਆ ਦੇ ਲਗਭਗ 21 ਫ਼ੀਸਦੀ ਨਿੱਕਲ ਭੰਡਾਰ ਹਨ ਅਤੇ ਇਹ ਤਾਂਬਾ, ਬਾਕਸਾਈਟ ਤੇ ਟੀਨ ਦਾ ਵੀ ਵੱਡਾ ਉਤਪਾਦਕ ਹੈ। ਭਾਰਤ ਆਪਣੀਆਂ ਲੋੜਾਂ ਲਈ ਇੰਡੋਨੇਸ਼ੀਆ ਨਾਲ ਇਸ ਖੇਤਰ 'ਚ ਵੱਡੇ ਵਪਾਰਕ ਸਮਝੌਤੇ ਕਰ ਸਕਦਾ ਹੈ। ਵਿੱਤੀ ਸਾਲ 2025-26 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 24.78 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ- ਪਰਮਾਣੂ ਊਰਜਾ ਵੱਲ ਭਾਰਤ ਦੀ ਵੱਡੀ ਪੁਲਾਂਘ ! ਆਸਟ੍ਰੇਲੀਆ ਨਾਲ ਹੋਣ ਜਾ ਰਿਹੈ ਯੂਰੇਨੀਅਮ ਸਮਝੌਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
