''ਕਿਸੇ ਦੇ ਖ਼ਿਲਾਫ਼ ਨਹੀਂ, ਸਭ ਨੂੰ ਨਾਲ ਲੈ ਕੇ ਤੁਰਨ ਦਾ ਮੰਚ ਹੈ BRICS'' ; PM ਮੋਦੀ
Saturday, Sep 12, 2026 - 04:38 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 2 ਦਿਨਾ ਬ੍ਰਿਕਸ ਸਿਖਰ ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਗਲੋਬਲ ਸਾਊਥ ਨੂੰ 'ਨਿਯਮ ਬਣਾਉਣ ਵਾਲਾ' (Rule Shaper) ਬਣਨਾ ਚਾਹੀਦਾ ਅਤੇ ਗਲੋਬਲ ਸ਼ਾਸਨ ਦੇ ਮੌਜੂਦਾ 'ਵਿਸ਼ੇਸ਼ ਅਧਿਕਾਰਾਂ ਦੇ ਪਿਰਾਮਿਡ' ਢਾਂਚੇ ਦੀ ਜਗ੍ਹਾ 'ਸਾਂਝੇਦਾਰੀ ਦਾ ਮੰਚ' ਲੈਣਾ ਚਾਹੀਦਾ। ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਕਿ ਵਪਾਰਕ ਤਣਾਅ ਅਤੇ ਭੂ-ਰਾਜਨੀਤਕ ਅਸਥਿਰਤਾ ਕਾਰਨ ਆਰਥਿਕ ਚੁਣੌਤੀਆਂ ਵਧ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ ਬ੍ਰਿਕਸ ਸਮਿਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬ੍ਰਿਕਸ ਕਿਸੇ ਦੇ ਖ਼ਿਲਾਫ਼ ਨਹੀਂ ਹੈ ਸਗੋਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਮੰਚ ਹੈ।
10 ਸੂਤਰੀ ਰੋਡਮੈਪ ਕੀਤਾ ਪੇਸ਼
ਪ੍ਰਧਾਨ ਮੰਤਰੀ ਨੇ ਬ੍ਰਿਕਸ ਢਾਂਚੇ ਦੇ ਅਧੀਨ ਗਲੋਬਲ ਸ਼ਾਸਨ 'ਚ ਸੁਧਾਰ ਲਈ 10 ਸੂਤਰੀ ਰੋਡਮੈਪ ਵੀ ਪੇਸ਼ ਕੀਤਾ। ਨਾਲ ਹੀ, ਉਨ੍ਹਾਂ ਨੇ ਮੌਜੂਦਾ ਗਲੋਬਲ ਅਤੇ ਖੇਤਰੀ ਸੰਕਟਾਂ ਕਾਰਨ ਵਧਦੇ ਜ਼ੋਖਮਾਂ ਦਾ ਸਾਹਮਣਾ ਕਰ ਰਹੇ ਮਲਾਹਾਂ ਦੀ ਸੁਰੱਖਿਆ ਲਈ 'ਮਲਾਹਾਂ ਲਈ ਐਮਰਜੈਂਸੀ ਨੈੱਟਵਰਕ' ਬਣਾਉਣ ਦੀ ਵਕਾਲਤ ਕੀਤੀ। ਪੀਐੱਮ ਮੋਦੀ ਨੇ ਇਹ ਗੱਲਾਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ੇਕਿਆਨ, ਦੱਖਣ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਫੋਸਾ, ਮਲੇਸ਼ੀਆਈ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਇੰਡੋਨੇਸ਼ੀਆ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ, ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਸਮੇਤ ਕਈ ਵਿਸ਼ਵ ਨੇਤਾਵਾਂ ਦੀ ਮੌਜੂਦਗੀ 'ਚ ਕਹੀਆਂ।
ਅਗਲੇ 20 ਸਾਲਾਂ ਲਈ ਇਕ 'ਨਵਾਂ ਅਤੇ ਮਹੱਤਵਪੂਰਨ ਏਜੰਡੇ' ਦੀ ਅਪੀਲ
ਆਪਣੇ ਸੰਬੋਧਨ 'ਚ ਪੀਐੱਮ ਮੋਦੀ ਨੇ ਇਕ ਮੁੱਖ ਗਲੋਬਲ ਸੰਗਠਨ ਵਜੋਂ ਉਭਰਨ ਲਈ ਬ੍ਰਿਕਸ ਦੀ ਸ਼ਲਾਘਾ ਕੀਤੀ ਅਤੇ ਸਮੂਹ ਲਈ ਅਗਲੇ 20 ਸਾਲਾਂ ਲਈ ਇਕ 'ਨਵਾਂ ਅਤੇ ਮਹੱਤਵਪੂਰਨ ਏਜੰਡੇ' ਦੀ ਅਪੀਲ ਕੀਤੀ, ਤਾਂ ਕਿ ਉਹ ਗੰਭੀਰ ਗਲੋਬਲ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟ ਸਕੇ। ਬ੍ਰਿਕਸ ਦੇਸ਼ਾਂ ਵਿਚਾਲੇ ਸੰਯੁਕਤ ਬਿਆਨ ਜਾਰੀ ਕਰਨ 'ਤੇ ਵੀ ਸਹਿਮਤੀ ਬਣ ਗਈ ਹੈ। ਇਹ ਸਹਿਮਤੀ ਅਜਿਹੇ ਸਮੇਂ ਬਣੀ ਹੈ, ਜਦੋਂ ਪੱਛਮੀ ਏਸ਼ੀਆ 'ਚ ਤਣਾਅ ਜਾਰੀ ਹੈ ਅਤੇ ਈਰਾਨ, ਸਾਊਦੀ ਅਰਬ ਤੇ ਯੂਏਬੀ ਵਰਗੇ ਮੈਂਬਰ ਦੇਸ਼ਾਂ ਦੇ ਕਈ ਮੁੱਦਿਆਂ 'ਤੇ ਵੱਖ-ਵੱਖ ਰੁਖ ਹੈ। ਭਾਰਤ ਨੇ ਲਗਾਤਾਰ ਗੱਲਬਾਤ ਰਾਹੀਂ ਇਨ੍ਹਾਂ ਮਤਭੇਦਾਂ ਨੂੰ ਦੂਰ ਕਰਨ ਅਤੇ ਮੈਂਬਰ ਮੈਂਬਰਾਂ ਵਿਚਾਲੇ ਆਮ ਸਹਿਮਤੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।
ਅਸੀਂ ਇਕ-ਦੂਜੇ ਦੇ ਨਜ਼ਰੀਏ ਦਾ ਸਨਮਾਨ ਕਰਦੇ ਹਾਂ
ਪੀਐੱਮ ਮੋਦੀ ਨੇ ਕਿਹਾ,''ਅਸੀਂ ਇਕ-ਦੂਜੇ ਦੇ ਨਜ਼ਰੀਏ ਦਾ ਸਨਮਾਨ ਕਰਦੇ ਹਾਂ ਅਤੇ ਆਮ ਸਹਿਮਤੀ ਨਾਲ ਅੱਗੇ ਵਧਦੇ ਹਾਂ। ਅਸੀਂ ਕਿਸੇ ਦਾ ਵਿਰੋਧ ਕਰ ਕੇ ਨਹੀਂ ਸਗੋਂ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ।'' ਉਨ੍ਹਾਂ ਕਿਹਾ,''ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬ੍ਰਿਕਸ ਦੇ ਅੰਦਰ ਆਪਣੀ ਏਕਤਾ ਅਤੇ ਆਮ ਸਹਿਮਤੀ ਨੂੰ ਗਲੋਬਲ ਮੰਚ 'ਤੇ ਠੋਸ ਨਤੀਜਿਆਂ 'ਚ ਬਦਲੀਏ।'' ਉਨ੍ਹਾਂ ਕਿਹਾ,''ਹਾਲਾਂਕਿ ਬ੍ਰਿਕਸ ਦੀ ਪ੍ਰਧਾਨਗੀ ਹਰ ਸਾਲ ਬਦਲਦੀ ਰਹਿੰਦੀ ਹੈ ਪਰ ਇਸ ਨਾਲ ਸਾਡੇ ਸੰਸਥਾਗਤ ਕੰਮਕਾਜ ਦੀ ਗਤੀ 'ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।'' ਪੀਐੱਮ ਮੋਦੀ ਨੇ ਬ੍ਰਿਕਸ 'ਚ ਨਿਰੰਤਰਤਾ ਅਤੇ ਕੰਮਕਾਜ ਨੂੰ ਲਾਗੂ ਕਰਨ ਲਈ ਇਕ ਵਿਵਸਥਾ ਬਣਾਉਣ ਦਾ ਵੀ ਸੁਝਾਅ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
