PM ਮੋਦੀ ਨੇ ਕੈਪਟਨ ਸਮਿਤ ਮਛਾਰ ਨਾਲ ਕੀਤੀ ਗੱਲਬਾਤ, ਕਿਹਾ- ਸਾਨੂੰ ਤੁਹਾਡੇ 'ਤੇ ਮਾਣ ਹੈ
Friday, Oct 02, 2026 - 12:41 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੈਪਟਨ ਸਮਿਤ ਮਛਾਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਤੁਹਾਡੇ 'ਤੇ ਮਾਣ ਹੈ। ਕੈਪਟਨ ਸਮਿਤ ਨੇ ਇਜ਼ਰਾਈਲ ਜਾਣ ਵਾਲੇ ਫਲਾਈਦੁਬਈ ਜਹਾਜ਼ ਨੂੰ ਕਰੈਸ਼ ਕਰਨ ਦੀ ਆਪਣੇ ਸਹਿ-ਪਾਇਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਸਰਕਾਰੀ ਸੂਤਰਾਂ ਅਨੁਸਾਰ, ਵੀਡੀਓ ਕਾਲ 'ਤੇ ਗੱਲਬਾਤ ਦੌਰਾਨ ਮਛਾਰ ਨੇ ਪ੍ਰਧਾਨ ਮੰਤਰੀ ਨਾਲ ਘਟਨਾ ਅਤੇ ਮੁਸ਼ਕਲ ਸਥਿਤੀਆਂ 'ਚ ਸਾਹਸ ਜੁਟਾਉਣ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ। ਕੈਪਟਨ ਸਮਿਤ ਨੇ ਪੀਐੱਮ ਮੋਦੀ ਨੂੰ ਦੱਸਿਆ ਕਿ ਜਦੋਂ ਵੀ ਉਹ ਮੁਸ਼ਕਲ 'ਚ ਹੁੰਦੇ ਹਨ ਤਾਂ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਨ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਜਦੋਂ ਹਾਲਾਤ ਬੇਹੱਦ ਮੁਸ਼ਕਲ ਸਨ, ਉਦੋਂ ਵੀ ਉਹ ਹਨੂੰਮਾਨ ਚਾਲੀਸਾ ਪੜ੍ਹ ਰਹੇ ਸਨ। ਸਮਿਤ ਨੇ ਦੱਸਿਆ ਕਿ ਇਸ ਮੁਸ਼ਕਲ ਸਮੇਂ 'ਚ ਇਹੀ ਚੀਜ਼ ਉਨ੍ਹਾਂ ਨੂੰ ਹਿੰਮਤ ਦਿੰਦੀ ਰਹੀ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਾਇਲਟ ਦੇ ਸਾਹਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਅਤੇ ਬੇਹੱਦ ਸੰਕਟ ਦੇ ਪਲਾਂ 'ਚ ਵੀ ਮਛਾਰ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਅਸਾਧਾਰਨ ਧੀਰਜ ਅਤੇ ਦ੍ਰਿੜ ਸੰਕਲਪ ਦਿਖਾਇਆ। ਪੀਐੱਮ ਮੋਦੀ ਨੇ ਕਿਹਾ ਸੀ ਕਿ ਮਛਾਰ ਇਕ 'ਹੀਰੋ' ਹਨ ਅਤੇ ਉਨ੍ਹਾਂ ਦੀ ਬਹਾਦਰੀ ਨੇ ਸੈਂਕੜੇ ਲੋਕਾਂ ਦੀ ਜਾਨ ਬਚਾ ਕੇ ਇਕ ਵੱਡੀ ਤ੍ਰਾਸਦੀ ਨੂੰ ਟਾਲ ਦਿੱਤਾ।
#WATCH | PM Modi speaks with Flydubai Captain Smit Machchhar through a video call and praises his courage, presence of mind and composure in how he saved many lives
— ANI (@ANI) October 2, 2026
The PM says to Captain Smit, "The whole country is praying for you. Maha Mrityunjay Jaap is being done for you and… pic.twitter.com/TCj3NDqASp
ਪ੍ਰਧਾਨ ਮੰਤਰੀ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਸ਼ਤਾਬਦੀ ਸਮਾਰੋਹਾਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਫਲਾਈਦੁਬਈ ਉਡਾਣ ਦੇ ਪਾਇਲਟ ਨੇ ਸ਼ਾਨਦਾਰ ਧੀਰਜ, ਸਮਝਦਾਰੀ ਅਤੇ ਬਹਾਦਰੀ ਦਿਖਾਈ। ਉਨ੍ਹਾਂ ਕਿਹਾ,"ਜਿਵੇਂ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ (ਬੈਂਜਾਮਿਨ ਨੇਤਨਯਾਹੂ) ਨੇ ਵੀ ਕਿਹਾ ਸੀ, ਭਾਰਤ ਦੇ ਇਸ ਪੁੱਤਰ ਨੇ 9/11 ਵਰਗੀ ਭਿਆਨਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਸਮਿਤ ਦੀ ਬਹਾਦਰੀ ਨੇ ਹਰ ਭਾਰਤੀ ਦੇ ਦਿਲ ਨੂੰ ਮਾਣ ਨਾਲ ਭਰ ਦਿੱਤਾ ਹੈ।" ਪੀਐੱਮ ਮੋਦੀ ਨੇ ਮਛਾਰ ਦੀ ਪਤਨੀ ਅਤੇ ਪਰਿਵਾਰ ਨਾਲ ਵੀ ਗੱਲ ਕੀਤੀ ਅਤੇ ਸੈਂਕੜੇ ਜਾਨਾਂ ਬਚਾਉਣ ਲਈ ਉਨ੍ਹਾਂ ਦੇ ਸਾਹਸ ਨੂੰ ਨਮਨ ਕੀਤਾ।
ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਨੇ ਬੁੱਧਵਾਰ ਨੂੰ ਐਮਰਜੈਂਸੀ ਸਿਗਨਲ ਭੇਜਿਆ। ਫਿਰ ਜਹਾਜ਼ ਤੇਜ਼ੀ ਨਾਲ 34,000 ਫੁੱਟ ਦੀ ਉਚਾਈ ਤੋਂ 17,000 ਫੁੱਟ ਤੋਂ ਵੱਧ ਹੇਠਾਂ ਉਤਰਿਆ। ਬਾਅਦ 'ਚ ਇਸ ਨੂੰ ਸਾਊਦੀ ਅਰਬ ਦੇ ਤਾਬੂਕ ਦੇ ਪ੍ਰਿੰਸ ਸੁਲਤਾਨ ਬਿਨ ਅਬਦੇਲ ਅਜ਼ੀਜ਼ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਜਹਾਜ਼ 'ਚ 27 ਬੱਚਿਆਂ ਸਮੇਤ 174 ਯਾਤਰੀ ਸਵਾਰ ਸਨ। ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓਜ਼ 'ਚ ਪਾਇਲਟ ਖੂਨ ਨਾਲ ਲੱਥਪੱਥ, ਆਕਸੀਜਨ ਮਾਸਕ ਪਹਿਨੇ ਹੋਏ, ਜਹਾਜ਼ ਦੀ 'ਗੈਲੀ' 'ਚ ਆਪਣੀ ਪਿੱਠ ਭਾਰ ਲੇਟਿਆ ਹੋਇਆ ਦਿਖਾਈ ਦੇ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲਾਂ ਦਿੱਤੇ ਬਿਆਨ 'ਚ ਕਿਹਾ ਸੀ ਕਿ ਇਕ ਇਜ਼ਰਾਈਲੀ ਯਾਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਹਾਜ਼ ਤੇਜ਼ੀ ਨਾਲ ਘੁੰਮਣ ਅਤੇ ਹੇਠਾਂ ਉਤਰਨ ਲੱਗ ਪਿਆ। ਯਾਤਰੀ ਅਤੇ ਚਾਲਕ ਦਲ ਦਾ ਇਕ ਮੈਂਬਰ ਫਿਰ ਕਾਕਪਿਟ 'ਚ ਦਾਖਲ ਹੋਣ 'ਚ ਕਾਮਯਾਬ ਹੋ ਗਏ ਅਤੇ ਦੋਵਾਂ ਨੇ ਮਿਲ ਕੇ ਉਸ ਪਾਇਲਟ ਨੂੰ ਕਾਬੂ ਕਰ ਲਿਆ, ਜਿਸ ਨੇ ਜਹਾਜ਼ ਦੇ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਛਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
