ਦੂਜਿਆਂ ਦੀ ਕੀਮਤ ''ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਦਾ ਹੈ ਭਾਰਤ : PM ਮੋਦੀ

Tuesday, Oct 13, 2026 - 12:04 PM (IST)

ਦੂਜਿਆਂ ਦੀ ਕੀਮਤ ''ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਦਾ ਹੈ ਭਾਰਤ : PM ਮੋਦੀ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 'ਪਾਵਰ ਟੂ ਐਮਪਾਵਰ' ਨੂੰ ਵਿਕਾਸ ਦੇ ਪ੍ਰਤੀ ਦੇਸ਼ ਦਾ ਮੁੱਖ ਸਿਧਾਂਤ ਦੱਸਦੇ ਹੋਏ ਕਿਹਾ ਕਿ ਭਾਰਤ ਦੂਜਿਆਂ ਦੀ ਕੀਮਤ 'ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ 'ਚ ਯਕੀਨ ਕਰਦਾ ਹੈ। ਪੀਐੱਮ ਮੋਦੀ ਨੇ ਇੱਥੇ 'ਬਲੂਮਰਗ ਨਿਊ ਇਕਾਨਮੀ ਫੋਰਮ' ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 'ਪਾਵਰ ਟੂ ਐਮਵਾਰ' ਦਾ ਮਤਲਬ ਉਸ ਸ਼ਕਤੀ ਨਾਲ ਹੈ ਜੋ ਨਾ ਸਿਰਫ਼ ਆਪਣੇ ਲਈ ਹੋਵੇ ਸਗੋਂ ਜੋ ਆਪਣੇ ਨਾਲ ਦੂਜਿਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੋਵੇ। ਉਨ੍ਹਾਂ ਕਿਹਾ ਕਿ ਖਣਿਜ, ਭੁਗਤਾਨ ਪ੍ਰਣਾਲੀ ਅਤੇ ਤਕਨਾਲੋਜੀ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਕਦੇ ਦੁਨੀਆ ਨੂੰ ਜੋੜਿਆ ਸੀ, ਅੱਜ ਉਨ੍ਹਾਂ ਦਾ ਇਸਤੇਮਾਲ ਹਥਿਆਰ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ, ਦਬਾਅ ਅਤੇ ਦਬਦਬੇ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 21ਵੀਂ ਸਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਭਾਵੇਂ ਕੋਰੋਨਾ ਦੇ ਸਮੇਂ ਟੀਕੇ ਦੀ ਲੋੜ ਹੋਵੇ ਜਾਂ ਡਿਜੀਟਲ ਭੁਗਤਾਨ ਦੇ ਮਜ਼ਬੂਤ ਮਾਡਲ ਦੀ ਜਾਂ ਫਿਰ ਪ੍ਰਤਿਭਾਵਾਂ ਦੀ, ਲੋੜ ਦੇ ਸਮੇਂ ਦੁਨੀਆ ਨੇ ਭਾਰਤ 'ਤੇ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ,''ਜਦੋਂ ਵੀ ਦੁਨੀਆ ਨੂੰ ਇਕ ਸਥਿਰ ਥੰਮ੍ਹ ਦੀ ਲੋੜ ਹੁੰਦੀ ਹੈ, ਭਾਰਤ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹੱਥ ਵਧਾਉਂਦਾ ਹੈ। ਅਸੀਂ ਦੂਜਿਆਂ ਦੀ ਕੀਮਤ 'ਤੇ ਅੱਗੇ ਨਹੀਂ ਵਧਣਦੇ, ਅਸੀਂ ਦੁਨੀਆ ਲਈ ਅੱਗੇ ਵਧਦੇ ਹਾਂ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੇ ਸਾਹਮਣੇ ਵੱਡਾ ਸਵਾਲ ਭਰੋਸੇ ਦਾ ਹੈ- ਸਪਲਾਈ ਲੜੀ ਜਾਰੀ ਰਹੇਗੀ ਜਾਂ ਨਹੀਂ, ਸਾਂਝੇਦਾਰ ਦੇਸ਼ ਨਾਲ ਖੜ੍ਹਾ ਰਹੇਗਾ ਜਾਂ ਨਹੀਂ ਅਤੇ ਇੱਥੇ ਭਾਰਤ ਇਕ ਨਵੇਂ ਮਿਜ਼ਾਜ਼ ਨਾਲ ਖੜ੍ਹਾ ਹੈ। 

ਉਨ੍ਹਾਂ ਕਿਹਾ ਕਿ ਦੁਨੀਆ 'ਚ ਪਹਿਲਾਂ ਵੀ ਕਈ ਗਲੋਬਲ ਸਾਂਝੇਦਾਰੀਆਂ ਬਣਾਈਆਂ ਗਈਆਂ, ਜਿਨ੍ਹਾਂ ਦਾ ਮਕਸਦ ਆਪਣੇ-ਆਪਣੇ ਉਦੇਸ਼ ਸਾਧਨਾ ਹੈ। ਉੱਥੇ ਹੀ ਭਾਰਤ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ, ਬਿਗ ਕੈਟ ਅਲਾਇੰਸ ਅਤੇ ਕੋਏਲੀਸ਼ਨ ਫਾਰ ਡਿਜਾਸਟਰ ਰਿਜਿਲੀਐਂਟ ਇੰਫ੍ਰਾਸਟ੍ਰਾਕਚਰ ਵਰਗੇ ਮੰਚ ਦਿੱਤੇ ਹਨ, ਜਿਸ 'ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ,''ਭਾਰਤ ਜੋੜਨ 'ਤੇ ਅਤੇ ਜੁੜਨ 'ਤੇ ਜ਼ੋਰ ਦਿੰਦਾ ਹੈ।'' ਪੀਐੱਮ ਮੋਦੀ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਰਤ ਜੋ ਕਰਦਾ ਹੈ, ਉਸ ਦਾ ਕ੍ਰੈਡਿਟ ਕਦੇ ਨਹੀਂ ਚਾਹੁੰਦਾ।

ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 12-13 ਸਾਲ ਪਹਿਲਾਂ ਚਾਲੂ ਖਾਤੇ ਦਾ ਘਾਟਾ ਜੀਡੀਪੀ (ਸਕਲ ਘਰੇਲੂ ਉਤਪਾਦ) ਦੇ ਚਾਰ ਫੀਸਦੀ ਤੋਂ ਵੱਧ ਸੀ। ਹੁਣ, ਇਹ ਘੱਟ ਕੇ 0.61 ਫੀਸਦੀ ਹੋ ਗਿਆ ਹੈ। ਦੇਸ਼ ਕੋਲ 700 ਬਿਲੀਅਨ ਡਾਲਰ ਤੋਂ ਵੱਧ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਅਤੇ ਇਕ ਮਜ਼ਬੂਤ ​​ਬੈਂਕਿੰਗ ਪ੍ਰਣਾਲੀ ਹੈ।

ਇਹੀ ਕਾਰਨ ਹੈ ਕਿ ਵੱਖ-ਵੱਖ ਰੇਟਿੰਗ ਏਜੰਸੀਆਂ ਭਾਰਤ ਦੀ ਸੋਵਰੇਨ ਰੇਟਿੰਗ ਅਪਗ੍ਰੇਡ ਕਰ ਰਹੀਆਂ ਹਨ। ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ), ਦੀਵਾਲੀਆਪਨ ਕੋਡ ਅਤੇ ਲੇਬਰ ਕੋਡ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸੁਧਾਰ ਐਕਸਪ੍ਰੈਸ ਅੱਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕੱਠੇ ਅੱਗੇ ਵਧਣ, ਇਕ ਆਵਾਜ਼ ਵਿੱਚ ਬੋਲਣ ਅਤੇ ਇਕੱਠੇ ਸੋਚਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News