ਨਾਨੀ ਨੇ 5 ਹਜ਼ਾਰ ''ਚ ਵੇਚੀ ਦੋਹਤੀ, ਖਰੀਦਣ ਵਾਲਿਆਂ ਨੇ ਮਾਸੂਮ ''ਤੇ ਢਾਹੀ ਜ਼ੁਲਮਾਂ ਦੀ ਹੱਦ

Wednesday, Jan 31, 2018 - 09:04 AM (IST)

ਨਾਨੀ ਨੇ 5 ਹਜ਼ਾਰ ''ਚ ਵੇਚੀ ਦੋਹਤੀ, ਖਰੀਦਣ ਵਾਲਿਆਂ ਨੇ ਮਾਸੂਮ ''ਤੇ ਢਾਹੀ ਜ਼ੁਲਮਾਂ ਦੀ ਹੱਦ

ਫਰੀਦਾਬਾਦ — ਦੋ ਸਾਲ ਪਹਿਲਾਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੇ ਹੋਏ ਇਕ ਨਾਨੀ ਨੇ ਆਪਣੀ ਦੋਹਤੀ ਨੂੰ ਸਿਰਫ 5 ਹਜ਼ਾਰ ਰੁਪਏ ਵਿਚ ਲੜਕਿਆਂ ਕੋਲ ਵੇਚ ਦਿੱਤਾ। ਪਹਿਲਾਂ ਤਾਂ ਇਹ ਲੜਕੇ ਲੜਕੀ(ਦੋਹਤੀ) ਨਾਲ ਬਲਾਤਕਾਰ ਕਰਦੇ ਰਹੇ। ਫਿਰ ਇਨ੍ਹਾਂ ਲੜਕਿਆਂ ਨੂੰ ਲੜਕੀ(ਦੋਹਤੀ) ਨੂੰ ਅੱਗੋਂ ਦੋ ਹੋਰ ਲੜਕਿਆਂ ਨੂੰ ਵੇਚ ਦਿੱਤਾ। ਉਹ ਵੀ ਲੜਕੀ ਨਾਲ ਬਲਾਤਕਾਰ ਕਰਦੇ ਰਹੇ। ਚਾਈਲਡ ਹੈਲਪ ਲਾਈਨ ਦੀ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਧੀਰਜ ਕਾਲੋਨੀ ਦੇ ਟੀ-2 ਨਗਰ 'ਚ ਛਾਪੇਮਾਰੀ ਕੀਤੀ, ਜਿਥੋਂ ਘਰ 'ਚ ਬੰਧਕ ਬਣਾ ਕੇ ਰੱਖੀ ਗਈ 15 ਸਾਲ ਦੀ ਨਾਬਾਲਗ ਬੱਚੀ(ਦੋਹਤੀ) ਨੂੰ ਪੁਲਸ ਨੇ ਬਰਾਮਦ ਕਰ ਲਿਆ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਝਾਰਖੰਡ ਨਿਵਾਸੀ ਲੜਕੀ(ਦੋਹਤੀ) ਨੇ ਪੁਲਸ ਨੂੰ ਦੱਸਿਆ ਕਿ ਉਸਨੂੰ ਦੋ ਸਾਲ ਪਹਿਲਾਂ ਉਸਦੀ ਨਾਨੀ ਨੇ 5 ਹਜ਼ਾਰ ਰੁਪਏ 'ਚ ਲੜਕਿਆਂ ਨੂੰ ਵੇਚ ਦਿੱਤਾ ਸੀ। ਲੜਕੇ ਦੋਹਤੀ(ਲੜਕੀ) ਨੂੰ ਖਰੀਦ ਕੇ ਦਿੱਲੀ ਲੈ ਆਏ ਸਨ।
ਦਿੱਲੀ 'ਚ ਕਰੀਬ 2 ਸਾਲ ਰਹਿਣ ਦੌਰਾਨ ਲੜਕੀ ਤੋਂ ਘਰ ਦਾ ਸਾਰਾ ਕੰਮ ਵੀ ਕਰਵਾਇਆ ਜਾਂਦਾ ਸੀ ਅਤੇ ਬਲਾਤਕਾਰ ਵੀ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ 30 ਹਜ਼ਾਰ ਰੁਪਏ 'ਚ ਇਕ ਹੋਰ ਲੜਕਾ ਉਸਨੂੰ ਖਰੀਦ ਕੇ ਫਰੀਦਾਬਾਦ ਲੈ ਆਇਆ ਸੀ। ਇਥੇ ਉਸ ਨਾਲ ਦੋ ਲੜਕਿਆਂ ਨੇ ਬਲਾਤਕਾਰ ਕੀਤਾ। ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਉਸਨੂੰ ਜਿਹੜੇ ਪੈਸੇ ਮਿਲਦੇ ਸਨ ਉਹ ਵੀ ਖੋਹ ਲਏ ਜਾਂਦੇ ਸਨ। ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਮਹਿਲਾ ਥਾਣੇ ਨੇ ਪਾਸਕੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਇਕ ਸਪੈਸ਼ਲ ਟੀਮ ਝਾਰਖੰਡ ਲਈ ਰਵਾਨਾ ਕਰ ਦਿੱਤੀ ਗਈ ਹੈ ਅਤੇ ਦੂਸਰੀ ਟੀਮ ਫਰੀਦਾਬਾਦ ਅਤੇ ਦਿੱਲੀ 'ਚ ਦੋਸ਼ੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰੇਗੀ। 
ਜ਼ਿਕਰਯੋਗ ਹੈ ਕਿ ਚਾਈਲਡ ਹੈਲਪਲਾਈਨ 'ਤੇ ਸ਼ਨੀਵਾਰ ਦੀ ਰਾਤ ਇਕ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲਸ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਸੈਕਟਰ-31 ਥਾਣੇ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲੜਕੀ(ਦੋਹਤੀ) ਨੂੰ ਬਰਾਮਦ ਕਰ ਲਿਆ। ਲੜਕੀ ਨੂੰ ਬੀ.ਕੇ. ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਉਥੇ ਪਹਿਲਾਂ ਲੜਕੀ ਦਾ ਐਮਰਜੈਂਸੀ 'ਚ ਇਲਾਜ ਕਰਵਾਇਆ ਗਿਆ, ਇਸ ਤੋਂ ਬਾਅਦ ਉਸਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ।


Related News