ਨਮੋ ਟੀਵੀ ''ਤੇ ਚੋਣ ਕਮਿਸ਼ਨ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Wednesday, Apr 17, 2019 - 05:25 PM (IST)

ਨਮੋ ਟੀਵੀ ''ਤੇ ਚੋਣ ਕਮਿਸ਼ਨ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਨਮੋ ਟੀਵੀ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ ਨਮੋ ਟੀਵੀ ਚੈਨਲ 'ਤੇ ਕਿਸੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਕੀਤਾ ਜਾ ਸਕਦਾ ਹੈ ਪਰ ਵੋਟਿੰਗ ਤੋਂ 48 ਘੰਟੇ ਪਹਿਲਾਂ ਕਿਸੇ ਵੀ ਪਹਿਲਾਂ ਤੋਂ ਰਿਕਾਰਡਡ ਪ੍ਰੋਗਰਾਮ ਦਾ ਪ੍ਰਸਾਰਨ ਨਹੀਂ ਕੀਤਾ ਜਾ ਸਕਦਾ ਹੈ। ਇਸ ਬਾਰੇ ਰਾਜ ਚੋਣ ਕਮਿਸ਼ਨਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਇਸ 'ਤੇ ਸਖਤ ਨਜ਼ਰ ਰੱਖਣ। ਇਸ ਤੋਂ ਪਹਿਲਾਂ ਬੀਤੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਨਮੋ ਟੀਵੀ 'ਤੇ ਕਿਸੇ ਵੀ ਪ੍ਰੋਗਰਾਮ ਨੂੰ ਬਿਨਾਂ ਮਨਜ਼ੂਰੀ ਪ੍ਰਸਾਰਿਤ ਨਾ ਕਰਨ ਦੇ ਭਾਜਪਾ ਨੂੰ ਨਿਰਦੇਸ਼ ਦਿੱਤੇ ਸਨ। ਕਮਿਸ਼ਨ ਵਲੋਂ ਕਿਹਾ ਗਿਆ ਸੀ ਕਿ ਨਮੋ ਟੀਵੀ ਭਾਜਪਾ ਸੰਚਾਲਤ ਹੈ, ਇਸ ਲਈ ਪਹਿਲੇ ਰਿਕਾਰਡ ਕੀਤੇ ਗਏ ਪ੍ਰੋਗਰਾਮਾਂ ਜਾਂ ਸਿਆਸੀ ਪ੍ਰਚਾਰ ਨਾਲ ਸੰਬੰਧਤ ਕਿਸੇ ਵੀ ਸਮੱਗਰੀ ਦੇ ਪ੍ਰਸਾਰਨ ਤੋਂ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ.) ਤੋਂ ਪ੍ਰਮਾਣਨ ਪੱਤਰ ਹਾਸਲ ਕਰਨਾ ਜ਼ਰੂਰੀ ਹੈ। ਬਿਨਾਂ ਪ੍ਰਮਾਣ ਪੱਤਰ ਪ੍ਰਸਾਰਿਤ ਹੋਣ ਵਾਲੇ ਕਈ ਚੋਣ ਸੰਬੰਧੀ ਸਮੱਗਰੀ ਤੁਰੰਤ ਪ੍ਰਭਾਵ ਤੋਂ ਹਟਾਉਣ ਨੂੰ ਵੀ ਕਿਹਾ ਗਿਆ ਸੀ।

ਜ਼ਿਕਰਯੋਗ ਹੈ ਕਿ ਨਮੋ ਟੀਵੀ ਚੈਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਲਾਂਚ ਹੋਇਆ ਸੀ। ਚੋਣ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਤੋਂ ਇਸ ਦੀ ਰਿਪੋਰਟ ਮੰਗੀ ਸੀ। ਜਿਸ 'ਤੇ ਮੰਤਰਾਲੇ ਨੇ ਕਿਹਾ ਸੀ ਕਿ ਨਮੋ ਟੀਵੀ ਲਾਇਸੈਂਸਡ ਚੈਨਲ ਨਹੀਂ ਸਗੋਂ ਡੀ.ਟੀ.ਐੱਚ. ਵਿਗਿਆਪਨ ਪਲੇਟਫਾਰਮ ਹੈ। ਇਸ ਦੇ ਵਿਗਿਆਪਨ ਦਾ ਖਰਚ ਭਾਜਪਾ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਚੋਣ ਪ੍ਰਚਾਰ ਦਾ 24 ਘੰਟੇ ਪ੍ਰਸਾਰਨ ਕਰਨ ਵਾਲਾ ਨਮੋ ਟੀਵੀ 31 ਨੂੰ ਲਾਂਚ ਹੋਇਆ ਸੀ। ਇਸ ਦੇ ਲੋਕਾਂ 'ਚ ਪੀ.ਐੱਮ. ਮੋਦੀ ਦਾ ਫੋਟੋ ਵੀ ਹੈ।


author

DIsha

Content Editor

Related News