‘ਸ਼ਹੀਦ ਸਮਾਰਕ’ ਬਣਾਉਣ ਦੀ ਮੰਗ ਨੂੰ ਲੈ ਕੇ ਨਾਮਧਾਰੀ ਸਮਾਜ ਦੇ ਲੋਕਾਂ ਵਲੋਂ ਇੰਡੀਆ ਗੇਟ ’ਤੇ ਪ੍ਰਦਰਸ਼ਨ
Sunday, Sep 11, 2022 - 12:21 PM (IST)
ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਦੇ ਇੰਡੀਆ ਗੇਟ ਵਿਖੇ ਨਾਮਧਾਰੀ ਸਿੱਖ ਸਮਾਜ ਦੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਇਹ ਪ੍ਰਦਰਸ਼ਨ ਸਰਕਾਰ ਤੋਂ ‘ਸ਼ਹੀਦ ਸਮਾਰਕ’ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਇਸ ਪ੍ਰਦਰਸ਼ਨ ’ਚ ਛੋਟੇ-ਛੋਟੇ ਬੱਚੇ ਝਾਂਸੀ ਦੀ ਰਾਨੀ, ਰਾਜਗੁਰੂ, ਸੁਭਾਸ਼ ਚੰਦਰ ਬੋਸ ਦੇ ਭੇਸ ’ਚ ਪਹੁੰਚੇ ਸਨ। ਇਸ ਮੌਕੇ ਨਾਮਧਾਰੀ ਸਮਾਜ ਦੇ ਲੋਕਾਂ ਦੀ ਪੁਲਸ ਨਾਲ ਤਿੱਖੀ ਬਹਿਸ ਵੀ ਹੋਈ। ਇਸ ਦੌਰਾਨ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ।
ਪ੍ਰਦਰਸ਼ਨਕਾਰੀਆਂ ਦੀ ਮੁੱਖ ਕਨਵੀਨਰ ਪ੍ਰੀਤੀ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ 7 ਸਾਲਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂਕਿ ਸਰਕਾਰ ਦੇਸ਼ ਦੇ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਮਾਣ-ਸਤਿਕਾਰ ਦਿੰਦੇ ਹੋਏ ਇਕ ‘ਸ਼ਹੀਦ ਸਮਾਰਕ’ ਬਣਾਵੇ। ਜਿਸ ਨਾਲ ਸ਼ਹੀਦਾਂ ਨੂੰ ਸਹੀ ਸਨਮਾਨ ਮਿਲ ਸਕੇ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ’ਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਨਹੀਂ ਜਾਣ ਸਕਿਆ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਰਤੱਵਯਪਥ ’ਤੇ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਂ ਦਾ ਸਮਾਰਕ ਬਣਾਵੇ।
ਪ੍ਰੀਤੀ ਨੇ ਕਿਹਾ ਕਿ ਪਿਛਲੇ 75 ਸਾਲਾਂ ਬਾਅਦ ਸੁਭਾਸ਼ ਚੰਦਰ ਬੋਸ ਦਾ ਬੁੱਤ ਲਾਇਆ ਪਰ ਬਹੁਤ ਸਾਰੇ ਨਾਂ ਅਜੇ ਵੀ ਘੁੰਮ ਹਨ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। 1947 ਤੋਂ ਪਹਿਲਾਂ ਵੀ ਆਜ਼ਾਦੀ ਘੁਟਾਲੀਏ ਸਨ, ਜਿਨ੍ਹਾਂ ਦੀ ਵਜ੍ਹਾ ਤੋਂ ਸਾਨੂੰ ਆਜ਼ਾਦੀ ਮਿਲੀ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ‘ਭਾਰਤੀ ਸੁਤੰਤਰਤਾ ਸਮਾਰਕ’ ਬਣਾਇਆ ਜਾਣਾ ਚਾਹੀਦਾ ਹੈ, ਜਿਸ ’ਚ ਉਨ੍ਹਾਂ ਸੈਨਾਨੀਆਂ ਦਾ ਨਾਂ ਹੋਵੇ, ਜੋ ਗੁੰਮਨਾਮ ਹਨ। ਜਿਸ ’ਤੇ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਜਾਣੇ ਚਾਹੀਦੇ ਹਨ। ਇਕ ਅਜਿਹਾ ਵਿਸ਼ਾਲ ਸਮਾਰਕ ਬਣਾਇਆ ਜਾਵੇ, ਜੋ ਇਕ ਮਿਸਾਲ ਬਣ ਸਕੇ।