ਦੁਨੀਆ ਦੇ ਸਭ ਤੋਂ ਵੱਡੇ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਨਹੀਂ ਕਰਨਗੇ ਟਰੰਪ
Friday, Feb 21, 2020 - 11:26 PM (IST)

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 24 ਫਰਵਰੀ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਹੋਣ ਵਾਲੇ 'ਨਮਸਤੇ ਟਰੰਪ' ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ 'ਤੇ ਹਨ। ਮੋਟੇਰਾ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਸਰਦਾਰ ਪਟੇਲ ਸਟੇਡੀਅਮ ਦਾ ਉਦਘਾਟਨ ਡੋਨਾਲਡ ਟਰੰਪ ਦੇ ਹੱਥੋਂ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ। ਇਸ ਦੌਰਾਨ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਧਨਰਾਜ ਨਥਵਾਨੀ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ 24 ਫਰਵਰੀ ਨੂੰ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਨਹੀਂ ਹੋਵੇਗਾ।
ੁਗੁਜਰਾਤ ਕ੍ਰਿਕਟ ਐਸ਼ੋਸੀਏਸ਼ਨ ਦੇ ਉੱਪ ਪ੍ਰਧਾਨ ਨੇ ਕਿਹਾ ਕਿ ਸਿਰਫ ਨਮਸਤੇ ਟਰੰਪ ਪ੍ਰੋਗਰਾਮ ਹੀ ਕੀਤਾ ਜਾਵੇਗਾ। ਮੋਟੇਰਾ ਸਟੇਡੀਅ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਧਨਰਾਜ ਨਥਵਾਨੀ ਨੇ ਇਹ ਵੀ ਕਿਹਾ ਕਿ ਸਟੇਡੀਅਮ 'ਚ ਗੁਜਰਾਤ ਤੋਂ ਇਲਾਵਾ ਦੇਸ਼ਭਰ ਦੇ ਵੱਖ-ਵੱਖ ਆਰਟੀਸਟ ਪ੍ਰੋਗਰਾਮ 'ਚ ਪੇਸ਼ਕਾਰੀ ਕਰਨਗੇ, ਜਿਸ 'ਚ ਕੈਲਾਸ਼ ਖੈਰ, ਪਾਰਥਿਵ ਗੋਹਿਲ, ਪੁਰੂਸ਼ੋਤਮ ਉੱਪ ਪ੍ਰਧਾਨ, ਕਿੰਜਲ ਦਵੇ ਦਾ ਪ੍ਰੋਗਰਾਮ ਸ਼ਾਮਲ ਹੈ।