ਰਾਜਮੁੰਦਰੀ ਕੇਂਦਰੀ ਜੇਲ੍ਹ ਭੇਜੇ ਗਏ ਨਾਇਡੂ, ਬਣੇ ਕੈਦੀ ਨੰਬਰ ‘7691’

Tuesday, Sep 12, 2023 - 01:54 PM (IST)

ਰਾਜਮੁੰਦਰੀ ਕੇਂਦਰੀ ਜੇਲ੍ਹ ਭੇਜੇ ਗਏ ਨਾਇਡੂ, ਬਣੇ ਕੈਦੀ ਨੰਬਰ ‘7691’

ਵਿਜੇਵਾੜਾ- ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੂੰ ਸੋਮਵਾਰ ਤੜਕੇ ਰਾਜਾਮਹੇਂਦਰਵਰਮ ਦੇ ਰਾਜਮੁੰਦਰੀ ਕੇਂਦਰੀ ਜੇਲ੍ਹ ’ਚ ਭੇਜ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਨਾਇਡੂ ਨੂੰ ਕੈਦੀ ਨੰਬਰ ‘7691’ ਬਣਾ ਇਆ ਹੈ। ਨਾਇਡੂ ਨੂੰ ਜੇਲ੍ਹ ਦੇ ‘ਸਨੇਹਾ’ ਬਲਾਕ ਵਿਚ ਰੱਖਿਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਨਾਇਡੂ ਨੂੰ ਕੁਝ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਸ ਨੂੰ ਜੇਲ੍ਹ ਵਿਚ ਇਕ ਨਿੱਜੀ ਸਹਾਇਕ ਅਤੇ 5 ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ

ਵਰਣਨਯੋਗ ਹੈ ਕਿ ਅਦਾਲਤ ਨੇ ਪਰਿਵਾਰ ਨੂੰ ਘਰ ਤੋਂ ਖਾਣਾ ਅਤੇ ਰਿਫਰੈਸ਼ਮੈਂਟ ਦੇਣ ਦੀ ਇਜਾਜ਼ਤ ਦਿੱਤੀ ਸੀ, ਇਸ ਲਈ ਪਰਿਵਾਰ ਨੇ ਸਵੇਰੇ ਨਾਇਡੂ ਨੂੰ ਬਲੈਕ ਕੌਫੀ, ਫਲਾਂ ਦਾ ਸਲਾਦ ਅਤੇ ਗਰਮ ਪਾਣੀ ਦਿੱਤਾ। ਨਾਇਡੂ ਦੀ ਪਤਨੀ ਭੁਵਨੇਸ਼ਵਰੀ, ਪੁੱਤਰ ਲੋਕੇਸ਼ ਅਤੇ ਬਹੂ ਬ੍ਰਾਹਮਣੀ ਨੇ ਕੇਂਦਰੀ ਜੇਲ੍ਹ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਕ ਮੈਡੀਕਲ ਟੀਮ ਨਾਇਡੂ ਦੀ ਸਿਹਤ ਦੀ ਜਾਂਚ ਕਰੇਗੀ। ਰਾਜਮੁੰਦਰੀ ਸ਼ਹਿਰ ਵਿਚ ਪੁਲਸ ਐਕਟ ਦੀ ਧਾਰਾ 30 ਲਾਗੂ ਕੀਤੀ ਗਈ ਸੀ ਅਤੇ ਕੇਂਦਰੀ ਜੇਲ੍ਹ ਦੇ ਆਲੇ-ਦੁਆਲੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 300 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਦਰਮਿਆਨ, ਨਾਇਡੂ ਦੇ ਵਕੀਲਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿਚ ਉਨ੍ਹਾਂ ਦੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਅਦਾਲਤ ਸੋਮਵਾਰ ਨੂੰ ਸੁਣਵਾਈ ਕਰੇਗੀ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

DIsha

Content Editor

Related News