JP ਨੱਢਾ ਨੇ ਕੋਲਕਾਤਾ ''ਚ ਪੁਲਸ ਦੇ ਅੱਤਿਆਚਾਰ ਨੂੰ ਲੈ ਕੇ ਮਮਤਾ ਦੀ ਕੀਤੀ ਆਲੋਚਨਾ

Tuesday, Aug 27, 2024 - 06:01 PM (IST)

JP ਨੱਢਾ ਨੇ ਕੋਲਕਾਤਾ ''ਚ ਪੁਲਸ ਦੇ ਅੱਤਿਆਚਾਰ ਨੂੰ ਲੈ ਕੇ ਮਮਤਾ ਦੀ ਕੀਤੀ ਆਲੋਚਨਾ

ਨਵੀਂ ਦਿੱਲੀ (ਭਾਸ਼ਾ)- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਕੋਲਕਾਤਾ 'ਚ ਟਰੇਨੀ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਵਿਰੋਧ 'ਚ  ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ 'ਚ ਪੁਲਸ ਦੇ ਅੱਤਿਆਚਾਰ ਦੀ ਆਲੋਚਨਾ ਕਰਦੇ ਹੋਏ ਕਿਹਾ,''ਦੀਦੀ ਦੇ ਪੱਛਮੀ ਬੰਗਾਲ 'ਚ ਬਲਾਤਕਾਰੀਆਂ ਅਤੇ ਅਪਰਾਧੀਆਂ ਦੀ ਮਦਦ ਕਰਨ ਨੂੰ ਮਹੱਤਵ ਦਿੱਤਾ ਜਾਂਦਾ ਹੈ।''

PunjabKesari

ਨੱਢਾ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਇਹ ਤੰਜ਼ ਪੁਲਸ ਵਲੋਂ ਲਾਠੀਚਾਰਜ ਕਰਨ, ਪਾਣੀ ਦੀਆਂ ਬੌਛਾਰਾਂ ਛੱਡਣ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਪੱਥਰ ਅਤੇ ਇੱਟਾਂ ਸੁੱਟੀਆਂ ਅਤੇ ਰਾਜ ਸਕੱਤਰੇਤ ਤੱਕ ਜਾਣ ਦੇ ਰਸਤੇ 'ਚ ਲੱਗੇ ਬੈਰੀਕੇਡ ਸੁੱਟਣ ਦੀ ਕੋਸ਼ਿਸ਼ ਕੀਤੀ। ਨੱਢਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੋਲਕਾਤਾ ਤੋਂ ਪੁਲਸ ਦੇ ਅੱਤਿਆਚਾਰ ਦੀਆਂ ਤਸਵੀਰਾਂ ਹਰ ਉਸ ਵਿਅਕਤੀ ਨੂੰ ਗੁੱਸਾ ਦਿਵਾਉਂਦੀਆਂ ਹਨ, ਜੋ ਲੋਕਤੰਤਰੀ ਸਿਧਾਂਤਾਂ ਨੂੰ ਮਹੱਤਵ ਦਿੰਦਾ ਹੈ। ਦੀਦੀ ਦੇ ਪੱਛਮੀ ਬੰਗਾਲ 'ਚ ਬਲਾਤਕਾਰੀਆਂ ਅਤੇ ਅਪਰਾਧੀਆਂ ਦੀ ਮਦਦ ਕਰਨਾ ਸਨਮਾਨ ਦੀ ਗੱਲ ਹੈ ਪਰ ਔਰਤਾਂ ਦੀ ਸੁਰੱਖਿਆ ਲਈ ਬੋਲਣਾ ਅਪਰਾਧ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News