Cough Syrup ਨਾਲ ਨਹੀਂ ਹੋਈ ਕੋਈ ਮੌਤ : ਕੇਂਦਰੀ ਸਿਹਤ ਮੰਤਰੀ JP ਨੱਢਾ ਨੇ ਲੋਕ ਸਭਾ ''ਚ ਦਿੱਤਾ ਸਪੱਸ਼ਟ ਜਵਾਬ
Friday, Feb 13, 2026 - 12:15 PM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਕੋਡੀ ਆਧਾਰਤ ਕਫ਼ ਸਿਰਪ ਦੇ ਸੇਵਨ ਨਾਲ ਜੁੜੀ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨੱਢਾ ਨੇ ਲੋਕ ਸਭਾ 'ਚ ਪ੍ਰਸ਼ਨਕਾਲ 'ਚ ਕਾਂਗਰਸ ਸੰਸਦ ਮੈਂਬਰ ਉੱਜਵਲ ਰਮਨ ਸਿੰਘ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਇਹ ਗੱਲ ਕਹੀ। ਕਾਂਗਰਸ ਮੈਂਬਰ ਨੇ ਪੁੱਛਿਆ ਸੀ,''ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ (ਕੋਡਿਨ ਆਧਾਰਤ ਕਫ ਸਿਰਪ ਦੇ ਸੇਵਨ ਨਾਲ) ਵੱਡੇ ਪੈਮਾਨੇ 'ਤੇ ਮੌਤਾਂ ਹੋਈਆਂ ਹਨ, ਕੀ ਸਰਕਾਰ ਸੀਬੀਆਈ ਜਾਂਚ ਕਰਵਾਏਗੀ ਅਤੇ ਮੌਤ ਦੇ ਮਾਮਲਿਆਂ 'ਚ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ?''
ਨੱਢਾ ਨੇ ਜਵਾਬ 'ਚ ਕਿਹਾ,''ਮੈਂ ਆਪਣੇ (ਲਿਖਤੀ) ਉੱਤਰ 'ਚ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਕੋਡੀਨ ਆਧਾਰਤ ਕਫ ਸਿਰਪ ਦੇ ਸੇਵਨ ਨਾਲ ਜੁੜੀ ਮੌਤ ਦਾ ਕੋਈ ਮਾਮਲਾ ਕਿਸੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਨਹੀਂ ਆਇਆ ਹੈ। ਜਦੋਂ ਕੋਡੀਨ ਟੌਕਸਿਨ ਕਾਰਨ ਕੋਈ ਮੌਤ ਨਹੀਂ ਹੋਈ ਹੈ ਤਾਂ ਫਿਰ ਮੁਆਵਜ਼ੇ ਦਾ ਸਵਾਲ ਹੀ ਨਹੀਂ ਉੱਠਦਾ।'' ਇਸ ਮਾਮਲੇ 'ਚ ਸੀਬੀਆਈ ਜਾਂਚ ਕਰਵਾਉਣ ਦੇ ਸਵਾਲ 'ਤੇ ਨੱਢਾ ਨੇ ਕਿਹਾ ਕਿ ਜਦੋਂ ਇਸ ਨਾਲ ਕੋਈ ਮੌਤ ਹੀ ਨਹੀਂ ਹੋਈ ਹੈ ਤਾਂ ਸੀਬੀਆਈ ਜਾਂਚ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ। ਤੇਲੁਗੂ ਦੇਸ਼ਮ ਪਾਰਟੀ ਦੇ ਕ੍ਰਿਸ਼ਨਾ ਪ੍ਰਸਾਦ ਤੇਨੇਟੀ ਨੇ ਸਰਕਾਰ ਤੋਂ ਪੁੱਛਿਆ ਕਿ ਕੀ ਬਾਜ਼ਾਰ ਤੋਂ ਖ਼ਰਾਬ ਅਤੇ ਦੂਸ਼ਿਤ ਦਵਾਈਆਂ ਨੂੰ ਵਾਪਸ ਬੁਲਾਉਣ ਦੀ ਸਰਕਾਰ ਦੀ ਕੋਈ ਨੀਤੀ ਲਿਆਉਣ ਦੀ ਯੋਜਨਾ ਹੈ? ਜਵਾਬ 'ਚ ਨੱਢਾ ਨੇ ਕਿਹਾ ਕਿ ਦਵਾਈਆਂ ਦਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਕੋਈ ਦਵਾਈ ਜੇਕਰ ਘਟੀਆ ਜਾਂ ਮਨੁੱਖੀ ਸੇਵਨ ਲਈ ਉਪਯੁਕਤ ਨਹੀਂ ਪਾਈ ਜਾਂਦੀ ਹੈ ਤਾਂ ਇਕ ਪ੍ਰਕਿਰਿਆ ਦੇ ਅਧੀਨ ਉਸ ਨੂੰ ਵਾਪਸ ਲਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
