''ਅਸੀਂ ਗੁਲਾਮੀ ਦੀ ਮਾਨਸਿਕਤਾ ਨੂੰ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ...'' ''ਸੇਵਾ ਤੀਰਥ'' ਦੇ ਉਦਘਾਟਨ ਮੌਕੇ ਬੋਲੇ PM ਮੋਦੀ

Friday, Feb 13, 2026 - 08:00 PM (IST)

''ਅਸੀਂ ਗੁਲਾਮੀ ਦੀ ਮਾਨਸਿਕਤਾ ਨੂੰ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ...'' ''ਸੇਵਾ ਤੀਰਥ'' ਦੇ ਉਦਘਾਟਨ ਮੌਕੇ ਬੋਲੇ PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ 'ਸੇਵਾ ਤੀਰਥ' ਅਤੇ 'ਕਰਤੱਵ ਭਵਨ' (1 ਅਤੇ 2) ਦਾ ਉਦਘਾਟਨ ਕਰਦਿਆਂ ਇਸ ਨੂੰ ਦੇਸ਼ ਲਈ 'ਨਵੇਂ ਇਤਿਹਾਸ ਦੀ ਸ਼ੁਰੂਆਤ' ਕਰਾਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ 13 ਫਰਵਰੀ ਦਾ ਇਹ ਦਿਨ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੇਂ ਆਗਾਜ਼ ਦਾ ਗਵਾਹ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਊਥ ਬਲਾਕ ਅਤੇ ਨੋਰਥ ਬਲਾਕ ਵਰਗੀਆਂ ਪੁਰਾਣੀਆਂ ਇਮਾਰਤਾਂ ਬ੍ਰਿਟਿਸ਼ ਸਾਮਰਾਜ ਦੀ ਨਿਸ਼ਾਨੀ ਸਨ, ਜਿਨ੍ਹਾਂ ਨੂੰ ਬਣਾਉਣ ਦਾ ਮਕਸਦ ਬ੍ਰਿਟਿਸ਼ ਰਾਜ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਨੂੰ ਪੀੜ੍ਹੀਆਂ ਤੱਕ ਗੁਲਾਮ ਬਣਾਏ ਰੱਖਣਾ ਸੀ। ਉਨ੍ਹਾਂ ਕਿਹਾ ਕਿ ਇਹ ਨਵੀਆਂ ਇਮਾਰਤਾਂ ਹੁਣ ਕਿਸੇ ਮਹਾਰਾਜਾ ਦੀ ਸੋਚ ਨੂੰ ਨਹੀਂ, ਸਗੋਂ 140 ਕਰੋੜ ਦੇਸ਼ਵਾਸੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਆਧਾਰ ਬਣਨਗੀਆਂ। ਪ੍ਰਧਾਨ ਮੰਤਰੀ ਅਨੁਸਾਰ, ਇਹ ਸਿਰਫ਼ ਨਾਮ ਬਦਲਣ ਦਾ ਫੈਸਲਾ ਨਹੀਂ ਹੈ, ਸਗੋਂ ਸੱਤਾ ਦੇ ਮਿਜਾਜ਼ ਨੂੰ ਸੇਵਾ ਦੀ ਭਾਵਨਾ ਵਿੱਚ ਬਦਲਣ ਦਾ ਇੱਕ ਪਵਿੱਤਰ ਯਤਨ ਹੈ।

ਪੀ.ਐਮ. ਮੋਦੀ ਨੇ ਦੱਸਿਆ ਕਿ ਲਗਭਗ 100 ਸਾਲ ਪੁਰਾਣੀਆਂ ਇਮਾਰਤਾਂ ਅੰਦਰੋਂ ਜਰਜਰ ਹੋ ਰਹੀਆਂ ਸਨ ਅਤੇ ਉਨ੍ਹਾਂ ਵਿੱਚ ਨਵੀਂ ਤਕਨਾਲੋਜੀ ਫਿੱਟ ਕਰਨਾ ਮੁਸ਼ਕਿਲ ਸੀ। ਉਨ੍ਹਾਂ ਕਿਹਾ ਕਿ ਜਿੱਥੋਂ ਦੇਸ਼ ਚੱਲਦਾ ਹੈ, ਉਹ ਜਗ੍ਹਾ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਹੋਣੀ ਚਾਹੀਦੀ ਹੈ। ਇਨ੍ਹਾਂ ਨਵੀਆਂ ਇਮਾਰਤਾਂ ਨਾਲ ਸਰਕਾਰ ਦਾ ਖਰਚਾ ਵੀ ਘੱਟ ਹੋਵੇਗਾ।

ਕਿਹੜੇ-ਕਿਹੜੇ ਦਫ਼ਤਰ ਹੋਣਗੇ ਇਨ੍ਹਾਂ ਭਵਨਾਂ ਵਿੱਚ?

• ਸੇਵਾ ਤੀਰਥ: ਇਸ ਇਮਾਰਤ ਵਿੱਚ ਪ੍ਰਧਾਨ ਮੰਤਰੀ ਦਫ਼ਤਰ (PMO), ਨੈਸ਼ਨਲ ਸਕਿਓਰਿਟੀ ਕੌਂਸਲ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਸਥਿਤ ਹੋਣਗੇ।

• ਕਰਤੱਵ ਭਵਨ (1 ਅਤੇ 2): ਇਨ੍ਹਾਂ ਵਿੱਚ ਵਿੱਤ, ਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਕਾਰਪੋਰੇਟ ਮਾਮਲੇ, ਸਿੱਖਿਆ, ਸੱਭਿਆਚਾਰ, ਕਾਨੂੰਨ ਅਤੇ ਨਿਆਂ, ਸੂਚਨਾ ਅਤੇ ਪ੍ਰਸਾਰਣ, ਖੇਤੀਬਾੜੀ, ਰਸਾਇਣ ਅਤੇ ਖਾਦ ਅਤੇ ਕਬਾਇਲੀ ਮਾਮਲਿਆਂ ਵਰਗੇ ਕਈ ਮਹੱਤਵਪੂਰਨ ਮੰਤਰਾਲੇ ਹੋਣਗੇ।

ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸ਼ਾਸਤਰਾਂ ਵਿੱਚ ਵਿਜਯਾ ਇਕਾਦਸ਼ੀ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਜਿਸ ਸੰਕਲਪ ਨਾਲ ਅਸੀਂ ਅੱਜ ਅੱਗੇ ਵੱਧ ਰਹੇ ਹਾਂ, ਉਸ ਵਿੱਚ ਜਿੱਤ ਯਕੀਨੀ ਹੈ ਅਤੇ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਨੂੰ ਦੈਵੀ ਆਸ਼ੀਰਵਾਦ ਪ੍ਰਾਪਤ ਹੈ।


author

Rakesh

Content Editor

Related News