ਕਾਂਗਰਸ ‘ਪਰਜੀਵੀ’ ਪਾਰਟੀ, ਦੂਜਿਆਂ ਦੀਆਂ ਵੋਟਾਂ ਦੀ ਬੈਸਾਖੀ ’ਤੇ ਖੜ੍ਹੀ : ਨੱਢਾ
Friday, Jul 19, 2024 - 11:10 PM (IST)
ਪੁਰੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ਨੂੰ ‘ਪਰਜੀਵੀ’ ਪਾਰਟੀ' ਕਰਾਰ ਦਿੱਤਾ ਹੈ ਜੋ ਦੂਜਿਆਂ ਦੀਆਂ ਵੋਟਾਂ ਦੀ ਬੈਸਾਖੀ ’ਤੇ ਖੜ੍ਹੀ ਹੈ ਤੇ ਗੱਠਜੋੜ ਦੇ ਭਾਈਵਾਲਾਂ ਨੂੰ ਕਮਜ਼ੋਰ ਕਰ ਰਹੀ ਹੈ।
ਭਾਜਪਾ ਦੀ ਓਡਿਸ਼ਾ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੰਵਿਧਾਨ ਨੂੰ ਸਭ ਤੋਂ ਵੱਧ ਠੇਸ ਪਹੁੰਚਾਉਣ ਵਾਲੇ ਉਹ ਲੋਕ ਹਨ, ਜੋ ਸੱਤਾਧਾਰੀ ਪਾਰਟੀ ਨੂੰ ਲੋਕਤੰਤਰ ਦੀ ਰੱਖਿਆ ਕਰਨਾ ਸਿਖਾ ਰਹੇ ਹਨ। ਰਾਹੁਲ ਗਾਂਧੀ ਨਹੀਂ ਜਾਣਦੇ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਸੰਵਿਧਾਨ ਦੀ ਵਰਤੋਂ ਕਿੰਨੇ ਵੱਖਰੇ ਢੰਗ ਨਾਲ ਕੀਤੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਪਿਛਲੇ ਸਮੇਂ ਵਿੱਚ 90 ਵਾਰ ਚੁਣੀਆਂ ਹੋਈਆਂ ਸੂਬਾਈ ਸਰਕਾਰਾਂ ਨੂੰ ਬਰਖਾਸਤ ਕੀਤਾ ਜਦਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਕਦੇ ਵੀ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਬਰਖਾਸਤ ਨਹੀਂ ਕੀਤਾ।