ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚਿੱਥੜੇ

Wednesday, Jul 22, 2020 - 11:40 AM (IST)

ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚਿੱਥੜੇ

ਮੈਸੂਰ : ਕਰਨਾਟਕ ਦੇ ਮੈਸੂਰ ਨੇੜੇ ਇਕ ਪਿੰਡ 'ਚ ਗਾਂ ਨੇ ਗਲਤੀ ਨਾਲ ਧਮਾਕਾਖੇਜ਼ ਪਦਾਰਥ ਖਾ ਲਿਆ। ਇਸ ਦੇ ਕਾਰਨ ਉਸ ਦੇ ਮੂੰਹ ਦੇ ਚਿੱਥੜੇ ਉਡ ਗਏ ਤੇ ਉਸ ਦੀ ਮੌਤ ਹੋ ਗਈ। ਘਟਨਾ ਸੋਮਵਾਰ ਦੁਪਹਿਰ ਐੱਚ.ਡੀ. ਕੋਟੇ ਤਾਲੁਕ ਦੇ ਬੇਟਾਡਾਬੀਡੂ ਪਿੰਡ 'ਚ ਹੋਈ, ਜਿਥੇ ਪਿੰਡ ਵਾਲਿਆਂ ਜੰਗਲੀ ਸੂਰ ਮਾਰਨ ਲਈ ਰੱਖੇ ਗਏ ਧਮਾਕਾਖੇਜ਼ ਨੂੰ ਇਕ ਗਾਂ ਨੇ ਖਾ ਲਿਆ। 

ਇਹ ਵੀ ਪੜ੍ਹੋਂ :  ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

ਇਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਕੇਰਲਾ ਤੋਂ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ, ਜਿਥੇ ਇਕ ਗਰਭਵਤੀ ਹਥਨੀਂ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਪਟਾਕਿਆਂ ਨਾਲ ਭਰਿਆ ਅਨਾਨਾਸ ਖਵਾ ਦਿੱਤਾ ਗਿਆ ਸੀ। ਇਹ ਅਨਾਨਾਸ ਉਸ ਦੇ ਅੰਦਰ ਹੀ ਫੱਟ ਗਿਆ ਸੀ, ਜਿਸ ਕਾਰਨ ਹਥਨੀਂ ਅਤੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋਂ : ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਭੇਜਿਆ ਮਾਨਹਾਨੀ ਨੋਟਿਸ


author

Baljeet Kaur

Content Editor

Related News