ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ

Wednesday, May 05, 2021 - 12:52 PM (IST)

ਗੈਜੇਟ ਡੈਸਕ– ਕੋਰੋਨਾ ਵੈਕਸੀਨ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਮਨ ’ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਪਰ ਇਸ ਸਮੇਂ ਜੋ ਸਵਾਲ ਸਭ ਤੋਂ ਜ਼ਿਆਦਾ ਸਰਚ ਕੀਤਾ ਜਾ ਰਿਹਾ ਹੈ, ਉਹ ਹੈ ਕਿ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਕਿੱਥੇ ਹੈ? ਲੋਕਾਂ ਦੀ ਇਸੇ ਪਰੇਸ਼ਾਨੀ ’ਤੇ ਧਿਆਨ ਦਿੰਦੇ ਹੋਏ ਵਟਸਐਪ ਚੈਟਬਾਟ ਜਾਰੀ ਕੀਤਾ ਗਿਆ ਹੈ। ਹੁਣ ਤੁਸੀਂ ਆਸਾਨੀ ਨਾਲ ਵਟਸਐਪ ਰਾਹੀਂ ਜਾਣ ਸਕੋਗੇ ਕਿ ਤੁਹਾਡੇ ਘਰ ਨੇੜੇ ਕੋਰੋਨਾ ਟੀਕਾਕਰਨ ਸੈਂਟਰ ਕਿੱਥੇ ਹੈ। ਇਸ ਗੱਲ ਦੀ ਜਾਣਕਾਰੀ MyGov ਇੰਡੀਆ ਦੁਆਰਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਜਾਰੀ, ਪਿਛਲੇ 24 ਘੰਟਿਆਂ ’ਚ 3780 ਮਰੀਜ਼ਾਂ ਦੀ ਮੌਤ, 3.82 ਲੱਖ ਨਵੇਂ ਮਾਮਲੇ ਆਏ

 

ਇਹ ਵੀ ਪੜ੍ਹੋ– 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ

ਫੋਨ ’ਚ ਸੇਵ ਕਰਨਾ ਹੋਵੇਗਾ ਇਹ ਨੰਬਰ
ਤੁਹਾਨੂੰ ਬਸ +91-9013151515 ਨੰਬਰ ਆਪਣੇ ਫੋਨ ’ਚ ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਵਟਸਐਪ ਖੋਲ੍ਹੋ ਅਤੇ ਇਸ ਨੰਬਰ ’ਤੇ ‘ਨਮਸਤੇ’ (Namaste) ਲਿਖ ਕੇ ਭੇਜ ਦਿਓ। ਇਸ ਤੋਂ ਬਾਅਦ ਤੁਹਾਡੇ ਕੋਲੋਂ ਤੁਹਾਡਾ ਪਿੰਨ ਕੋਡ ਪੁੱਛਿਆ ਜਾਵੇਗਾ। ਪਿੰਨ ਕੋਡ ਦੀ ਜਾਣਕਾਰੀ ਦੇਣ ਤੋਂ ਬਾਅਦ ਚੈਟਬਾਟ ਤੁਹਾਡੇ ਘਰ ਨੇੜੇ ਸਾਰੇ ਟੀਕਾਕਰਨ ਸੈਂਟਰਾਂ ਦੀ ਜਾਣਕਾਰੀ ਦੇ ਦੇਵੇਗਾ। ਤੁਸੀਂ ਇਸ ਦੀ ਮਦਦ ਨਾਲ ਕੋਵਿਡ-19 ਟੀਕਾਕਰਨ ਨਾਲ ਜੁੜੀ ਹੋਰ ਜਾਣਕਾਰੀ ਵੀ ਲੈ ਸਕਦੇ ਹੋ।

ਇਹ ਵੀ ਪੜ੍ਹੋ– ਦਰਦਨਾਕ: ਕੋਰੋਨਾ ਪੀੜਤ ਪਿਓ ਨੇ ਮੰਗਿਆ ਪਾਣੀ ਪਰ ਮਾਂ ਨੇ ਧੀ ਨੂੰ ਰੋਕਿਆ, ਤੜਫ਼-ਤੜਫ਼ ਕੇ ਹੋਈ ਮੌਤ (ਵੀਡੀਓ)​​​​​​​

ਇਹ ਵੀ ਪੜ੍ਹੋ– ਕੋਰੋਨਾ ਦੇ ਚਲਦੇ JEE ਮੇਨ 2021 ਦੀ ਪ੍ਰੀਖਿਆ ਮੁਲਤਵੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ


Rakesh

Content Editor

Related News