ਮਿਆਂਮਾਰ ਦਾ ਨਾਗਰਿਕ ਮਿਜ਼ੋਰਮ ਤੋਂ 1.24 ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ
Saturday, Dec 07, 2024 - 12:38 AM (IST)
ਆਈਜ਼ੌਲ — ਪੂਰਬੀ ਮਿਜ਼ੋਰਮ ਦੇ ਚਮਫਾਈ ਜ਼ਿਲੇ ਤੋਂ ਮਿਆਂਮਾਰ ਦੇ ਇਕ ਨਾਗਰਿਕ ਨੂੰ 1.24 ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅਸਾਮ ਰਾਈਫਲਜ਼ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਨਾਗੁਰ ਪਿੰਡ ਤੋਂ ਗ੍ਰਿਫਤਾਰੀ ਕੀਤੀ ਗਈ ਹੈ।
ਮੁਲਜ਼ਮ ਦੀ ਪਛਾਣ ਲਿਆਨਬਿਆਕਸਾਂਗ (26) ਵਜੋਂ ਹੋਈ ਹੈ। ਇੱਕ ਹੋਰ ਕਾਰਵਾਈ ਵਿੱਚ, ਅਸਾਮ ਰਾਈਫਲਜ਼ ਅਤੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ ਵੀਰਵਾਰ ਨੂੰ ਜ਼ਿਲ੍ਹੇ ਦੇ ਪਿੰਡ ਮੁਲਕਾਵੀ ਵਿੱਚ ਤਿੰਨ ਵਿਅਕਤੀਆਂ ਤੋਂ 244.5 ਗ੍ਰਾਮ ਹੈਰੋਇਨ ਅਤੇ 2.28 ਕਿਲੋਗ੍ਰਾਮ ‘ਯਬਾ ਗੋਲੀਆਂ’ ਜ਼ਬਤ ਕੀਤੀਆਂ। ਇਸ ਦੀ ਕੁੱਲ ਕੀਮਤ 8.57 ਕਰੋੜ ਰੁਪਏ ਹੈ।