ਮੇਰੇ ਪਿਆਰੇ ਦੋਸਤ ਨਰਿੰਦਰ ਮੋਦੀ ਨੇ ''ਫਾਦਰ ਆਫ ਇੰਡੀਆ'' : ਟਰੰਪ

Wednesday, Sep 25, 2019 - 08:59 PM (IST)

ਮੇਰੇ ਪਿਆਰੇ ਦੋਸਤ ਨਰਿੰਦਰ ਮੋਦੀ ਨੇ ''ਫਾਦਰ ਆਫ ਇੰਡੀਆ'' : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ 'ਫਾਦਰ ਆਫ ਇੰਡੀਆ' ਆਖਿਆ ਹੈ। ਦੋਹਾਂ ਨੇਤਾਵਾਂ ਵਿਚਾਲੇ ਮੰਗਲਵਾਰ ਨੂੰ ਨਿਊਯਾਰਕ 'ਚ ਰਸਮੀ ਮੁਲਾਕਾਤ ਹੋਈ, ਜਿਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ 'ਚ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ, ਮੈਨੂੰ ਯਾਦ ਹੈ ਭਾਰਤ ਪਹਿਲਾਂ ਕਿਹੋ ਜਿਹਾ ਸੀ, ਉਥੇ ਮਾਰਾਮਾਰੀ ਸੀ, ਉਨ੍ਹਾਂ ਨੇ ਸਾਰਿਆਂ ਨੂੰ ਇਕ ਕੀਤਾ। ਜਿਵੇਂ ਕਿ ਇਕ ਪਿਤਾ ਕਰਦਾ ਹੈ। ਉਹ ਸ਼ਾਇਦ 'ਫਾਦਰ ਆਫ ਇੰਡੀਆ' ਹਨ। ਅਸੀਂ ਉਨ੍ਹਾਂ ਨੂੰ ਫਾਦਰ ਆਫ ਇੰਡੀਆ ਕਹਾਂਗੇ।

ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਨਰਿੰਦਰ ਮੋਦੀ ਲਈ ਉਨ੍ਹਾਂ ਦੇ ਦਿਲ 'ਚ ਬਹੁਤ ਸਨਮਾਨ ਹੈ ਅਤੇ ਉਹ ਉਨ੍ਹਾਂ ਨੂੰ ਪਸੰਦ ਕਰਦੇ ਹਨ। ਟਰੰਪ ਨੇ ਨਾਲ ਹੀ ਆਖਿਆ ਕਿ ਅੱਤਵਾਦ ਦੇ ਮਾਮਲੇ 'ਤੇ ਨਰਿੰਦਰ ਮੋਦੀ ਪਾਕਿਸਤਾਨ ਨੂੰ ਸਾਫ ਸ਼ਬਦਾਂ 'ਚ ਸੰਦੇਸ਼ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਸ ਨਾਲ ਜੁੜੀ ਸਥਿਤੀ ਨੂੰ ਸੰਭਾਲਣ 'ਚ ਸਮਰਥ ਹਨ। ਟਰੰਪ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੋਦੀ ਅਤੇ ਇਮਰਾਨ ਮਿਲਣਗੇ ਅਤੇ ਕੁਝ ਨਾ ਕੁਝ ਹੱਲ ਕੱਢਣਗੇ। ਦੋਵੇਂ ਮਿਲਣਗੇ ਤਾਂ ਸਾਹਮਣੇ ਜ਼ਰੂਰ ਕੋਈ ਚੰਗੀ ਜਾਣਕਾਰੀ ਆਵੇਗੀ। ਟਰੰਪ ਨੇ ਹਿਊਸਟਨ 'ਚ ਹੋਏ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਆਖਿਆ ਕਿ ਉਸ ਪ੍ਰੋਗਰਾਮ 'ਚ ਲੋਕ ਨਰਿੰਦਰ ਮੋਦੀ ਨੂੰ ਦੇਖ ਕੇ ਬਹੁਤ ਹੀ ਉਤਸ਼ਾਹਿਤ ਸਨ। ਟਰੰਪ ਨੇ ਅੱਗੇ ਆਖਿਆ ਕਿ ਨਰਿੰਦਰ ਮੋਦੀ ਅਮਰੀਕੀ ਰਾਕਸਟਾਰ ਐਲਵਿਸ ਪ੍ਰੇਸਲੀ ਦੇ ਵਾਂਗ ਹਨ, ਅਜਿਹਾ ਲੱਗ ਰਿਹਾ ਸੀ ਕਿ ਐਲਵਿਸ ਵਾਪਸ ਆ ਗਏ ਹਨ।

Image result for modi trump

ਉਥੇ ਹੀ ਅੱਤਵਾਦ ਨਾਲ ਜੁੜੇ ਸਵਾਲਾਂ ਨੂੰ ਟਰੰਪ ਨੇ 2 ਵਾਰ ਟਾਲ ਦਿੱਤਾ। ਇਕ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਸ 'ਚ ਉਨ੍ਹਾਂ ਆਖਿਆ ਕਿ ਆਈ. ਐੱਸ. ਆਈ. ਨੇ ਅਲਕਾਇਦਾ ਨੂੰ ਟ੍ਰੇਨ ਕੀਤਾ ਸੀ? ਇਸ 'ਤੇ ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਇਹ ਬਿਆਨ ਨਹੀਂ ਸੁਣਿਆ ਹੈ। ਉਨ੍ਹਾਂ ਨੇ ਆਖਿਆ ਕਿ, ਬਾਕੀ ਮੈਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਦੇਖ ਲੈਣਗੇ। ਟਰੰਪ ਨੇ ਅੱਗੇ ਆਖਿਆ ਕਿ ਬਹੁਤ ਚੰਗਾ ਹੋਵੇਗਾ, ਜੇ ਦੋਵੇਂ ਨੇਤਾ ਮਿਲ ਕੇ ਕਸ਼ਮੀਰ ਦੇ ਮਸਲੇ 'ਤੇ ਕੋਈ ਹੱਲ ਕੱਢ ਲੈਣ। ਅਸੀਂ ਇਹ ਸਭ ਹੁੰਦੇ ਦੇਖਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਇਮਰਾਨ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਇਸ ਦੌਰਾਨ ਕਈ ਮੁੱਦਿਆਂ 'ਤੇ ਦੋਹਾਂ ਵਿਚਾਲੇ ਗੱਲਬਾਤ ਹੋਈ।

ਮੋਦੀ ਨਾਲ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਟਰੰਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਮਿਲੇ ਸਨ। ਉਦੋਂ ਉਨ੍ਹਾਂ ਨੇ ਆਖਿਆ ਸੀ ਕਿ ਨਰਿੰਦਰ ਮੋਦੀ ਨੇ ਹਿਊਸਟਨ 'ਚ ਹੋਏ ਹਾਓਡੀ ਮੋਦੀ ਪ੍ਰੋਗਰਾਮ 'ਚ ਬਹੁਤ ਹੀ ਸਖਤ ਬਿਆਨ ਦਿੱਤਾ ਸੀ। ਹਾਓਡੀ ਮੋਦੀ ਪ੍ਰੋਗਰਾਮ 'ਚ ਪਾਕਿਸਤਾਨ ਦਾ ਨਾਂ ਲਏ ਬਿਨਾਂ ਨਰਿੰਦਰ ਮੋਦੀ ਨੇ ਆਖਿਆ ਸੀ ਕਿ ਭਾਰਤ ਦੇ ਫੈਸਲਿਆਂ ਤੋਂ ਉਨ੍ਹਾਂ ਨੂੰ ਦਿੱਕਤ ਹੈ, ਜਿਨ੍ਹਾਂ ਤੋਂ ਆਪਣਾ ਦੇਸ਼ ਸੰਭਾਲਿਆ ਨਹੀਂ ਜਾ ਰਿਹਾ। ਇਹ ਉਹ ਹਨ ਜੋ ਅੱਤਵਾਦ ਦਾ ਪਾਲਣ-ਪੋਸ਼ਣ ਕਰਦੇ ਹਨ। ਡੋਨਾਲਡ ਟਰੰਪ ਨੇ ਆਖਿਆ ਕਿ ਭਾਰਤ ਦੇ ਨਾਲ ਜਲਦ ਹੀ ਇਕ ਵਪਾਰ ਸਮਝੌਤਾ ਹੋ ਸਕਦਾ ਹੈ ਅਤੇ ਇਸ ਦੇ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਬਾਅਦ 'ਚ ਇਕ ਵੱਡਾ ਸਮਝੌਤਾ ਹੋ ਸਕਦਾ ਹੈ ਪਰ ਜਲਦ ਹੀ ਦੋਵੇਂ ਦੇਸ਼ਾਂ ਵਿਚਾਲੇ ਇਕ ਟ੍ਰੇਡ ਡੀਲ ਹੋਵੇਗੀ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਡੋਨਾਲਡ ਟਰੰਪ ਦਾ ਹਾਓਡੀ ਮੋਦੀ ਪ੍ਰੋਗਰਾਮ 'ਚ ਆਉਣ ਲਈ ਧੰਨਵਾਦ ਕੀਤਾ।

Image result for modi trump

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਹਿਊਸਟਨ 'ਚ 2.5 ਅਰਬ ਡਾਲਰ ਦੇ ਨਿਵੇਸ਼ ਦੇ ਨਾਲ ਊਰਜਾ ਖੇਤਰ 'ਚ ਨਿਵੇਸ਼ ਦਾ ਐੱਮ. ਓ. ਯੂ. ਕੀਤਾ ਹੈ। ਉਨ੍ਹਾਂ ਆਖਿਆ ਕਿ ਉਸ ਦਾ ਸਿੱਟਾ ਇਹ ਹੋਵੇਗਾ ਕਿ ਆਉਣ ਵਾਲੇ ਕੁਝ ਦਹਾਕਿਆਂ 'ਚ 60 ਅਰਬ ਡਾਲਰ ਦਾ ਟ੍ਰੇਡ ਹੋਵੇਗਾ ਅਤੇ 50 ਹਜ਼ਾਰ ਲੋਕਾਂ ਲਈ ਨੌਕਰੀਆਂ ਪੈਦਾ ਹੋਣਗੀਆਂ। ਆਪਣੇ ਆਪ 'ਚ ਭਾਰਤ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਹੈ। ਨਰਿੰਦਰ ਮੋਦੀ ਨੇ ਆਖਿਆ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਮੋਦੀ ਅਤੇ ਟਰੰਪ ਦੀ ਬੈਠਕ ਤੋਂ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪ੍ਰੈੱਸ ਵਾਰਤਾ ਕੀਤੀ। ਉਨ੍ਹਾਂ ਆਖਿਆ ਕਿ ਭਾਰਤ, ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਬਚ ਨਹੀਂ ਰਿਹਾ ਹੈ। ਅਸੀਂ ਪਾਕਿਸਤਾਨ ਨਾਲ ਗੱਲਬਾਤ ਕਰਾਂਗੇ, ਪਰ ਉਹ ਪਹਿਲਾਂ ਅੱਤਵਾਦ ਖਿਲਾਫ ਸਖਤ ਕਦਮ ਚੁੱਕੇ ਅਤੇ ਪਰ ਅਜੇ ਤੱਕ ਪਾਕਿਸਤਾਨ ਨੇ ਅਜਿਹਾ ਕੁਝ ਕੀਤਾ ਹੀ ਨਹੀਂ।


author

Khushdeep Jassi

Content Editor

Related News