ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ : ਕੋਰਟ ਨੇ ਬ੍ਰਜੇਸ਼ ਸਮੇਤ 19 ਲੋਕਾਂ ਨੂੰ ਠਹਿਰਾਇਆ ਦੋਸ਼ੀ

01/20/2020 4:25:57 PM

ਨਵੀਂ ਦਿੱਲੀ— ਬਿਹਾਰ ਦੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਕੇਸ 'ਚ ਦਿੱਲੀ ਦੀ ਸਾਕੇਤ ਕੋਰਟ ਨੇ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਸਾਰਿਆਂ ਨੂੰ ਸ਼ੈਲਟਰ ਹੋਮ 'ਚ ਰਹਿਣ ਵਾਲੀਆਂ ਕੁੜੀਆਂ ਦੇ ਯੌਨ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਸਜ਼ਾ ਦਾ ਐਲਾਨ 28 ਜਨਵਰੀ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰਟ ਨੇ ਇਕ ਦੋਸ਼ੀ ਮੁਹੰਮਦ ਸਾਹਿਲ ਉਰਫ ਵਿੱਕੀ ਨੂੰ ਸਬੂਤਾਂ ਦੀ ਕਮੀ 'ਚ ਬਰੀ ਕਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਕੋਰਟ ਸੌਰਭ ਕੁਲਸ਼੍ਰੇਸ਼ਠ ਦੀ ਕੋਰਟ ਨੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ 1045 ਪੰਨਿਆਂ ਦੇ ਆਪਣੇ ਆਦੇਸ਼ 'ਚ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 'ਚ ਦੋਸ਼ੀਆਂ ਵਿਰੁੱਧ ਪੋਕਸੋ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।
 

ਨਸ਼ੀਲੀ ਦਵਾਈਆਂ ਦੇਣ ਦੇ ਨਾਲ ਕੀਤੀ ਜਾਂਦੀ ਸੀ ਕੁੱਟਮਾਰ
ਦੱਸਣਯੋਗ ਹੈ ਕਿ ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ 'ਚ 34 ਵਿਦਿਆਰਥਣਾਂ ਨੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਮੈਡੀਕਲ ਟੈਸਟ 'ਚ ਕਰੀਬ 34 ਬੱਚੀਆਂ ਦੇ ਯੌਨ ਸ਼ੋਸ਼ਣ ਦੀ ਪੁਸ਼ਟੀ ਹੋਈ ਸੀ। ਸੁਣਵਾਈ ਦੌਰਾਨ ਪੀੜਤਾਂਵਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਦਵਾਈਆਂ ਦੇਣ ਦੇ ਨਾਲ ਮਾਰਿਆ-ਕੁੱਟਿਆ ਜਾਂਦਾ ਸੀ, ਫਿਰ ਉਨ੍ਹਾਂ ਨਾਲ ਜ਼ਬਰਨ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ।
 

ਮਾਸੂਮ ਬੱਚੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਬਮਾਇਆ ਗਿਆ
ਕੇਸ 'ਚ ਸੀ.ਬੀ.ਆਈ. ਦੀ ਚਾਰਜਸ਼ੀਟ ਅਨੁਸਾਰ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ 'ਚ ਕਰਮਚਾਰੀ ਵੀ ਸ਼ਾਮਲ ਸਨ। ਉਹ ਵੀ ਮਾਸੂਮ ਬੱਚੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾ ਰਹੇ ਸਨ। ਇਹ ਵੀ ਦੋਸ਼ ਹੈ ਕਿ ਬਿਹਾਰ ਸਰਕਾਰ ਦੇ ਸਮਾਜਿਕ ਕਲਿਆਣ ਵਿਭਾਗ ਦੇ ਅਧਿਕਾਰੀ ਵੀ ਬੱਚੀਆਂ ਨਾਲ ਗਲਤ ਕੰਮ 'ਚ ਸ਼ਾਮਲ ਸਨ।
 

ਦੋਸ਼ੀਆਂ 'ਚ 12 ਪੁਰਸ਼ ਅਤੇ 8 ਔਰਤਾਂ ਹਨ ਸ਼ਾਮਲ
ਮੁੱਖ ਦੋਸ਼ੀ ਬ੍ਰਜੇਸ਼ ਕੁਮਾਰ ਨੇ 2000 'ਚ ਮੁਜ਼ੱਫਰਪੁਰ ਦੇ ਕੁਢਣੀ ਵਿਧਾਨ ਸਭਾ ਖੇਤਰ ਤੋਂ ਬਿਹਾਰ ਪੀਪਲਜ਼ ਪਾਰਟੀ ਦੇ ਟਿਕਟ 'ਤੇ ਚੋਣਾਂ ਲੜੀਆਂ ਸਨ ਅਤੇ ਹਾਰ ਗਿਆ ਸੀ। ਦੋਸ਼ੀਆਂ 'ਚ 12 ਪੁਰਸ਼ ਅਤੇ 8 ਔਰਤਾਂ ਸ਼ਾਮਲ ਸਨ।
 

28 ਤਰੀਕ ਸੁਣਾਈ ਜਾਵੇਗੀ ਸਜ਼ਾ
ਇਹ ਮਾਮਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ ਵਲੋਂ 26 ਮਈ, 2018 ਨੂੰ ਬਿਹਾਰ ਸਰਕਾਰ ਨੂੰ ਸੌਂਪੀ ਗਈ ਇਕ ਰਿਪੋਰਟ ਤੋਂ ਬਾਅਦ ਸੌਂਪਣ ਆਇਆ ਸੀ। ਇਸ ਰਿਪੋਰਟ 'ਚ ਕਿਸੇ ਸ਼ੈਲਟਰ ਹੋਮ 'ਚ ਪਹਿਲੀ ਵਾਰ ਨਾਬਾਲਗ ਕੁੜੀਆਂ ਨਾਲ ਯੌਨ ਸ਼ੋਸ਼ਣ ਦਾ ਖੁਲਾਸਾ ਹੋਇਆ ਸੀ। ਕੋਰਟ ਨੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੁਣਾਉਣ  ਲਈ 28 ਜਨਵਰੀ ਦੀ ਤਰੀਕ ਤੈਅ ਕੀਤੀ ਹੈ।


DIsha

Content Editor

Related News