ਮੁਜ਼ਫਰਨਗਰ ਰੇਲ ਹਾਦਸਾ : ਲਾਪਰਵਾਹ ਕਰਮਚਾਰੀਆਂ ''ਤੇ ਡਿੱਗੀ ਗਾਜ

08/20/2017 9:30:52 PM

ਲਖਨਊ— ਮੁਜ਼ਫਰਨਗਰ ਦੇ ਖਤੌਲੀ 'ਚ ਹੋਏ ਭਿਆਨਕ ਰੇਲ ਹਾਦਸੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ ਤੇ 156 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਰੇਲਵੇ ਦੀ ਵੱਡੀ ਲਾਪਰਵਾਹੀ ਕਾਰਨ ਹੋਇਆ ਹੈ। ਸੂਤਰ੍ਹਾਂ ਮੁਤਾਬਕ ਉਤਕਲ ਐਕਸਪ੍ਰੈਸ ਦੇ ਹਾਦਸੇ 'ਤੇ ਰੇਲਵੇ ਦੀ ਜੋ ਇੰਟਰਨਲ ਇੰਕਵਾਇਰੀ ਦੀ ਰਿਪੋਰਟ ਆਈ ਹੈ ਰੇਲਵੇ ਦੇ ਪਰਮਾਨੈਂਟ ਵੇਅ ਡਿਪਾਰਟਮੈਂਟ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਡਿਪਾਰਟਮੈਂਟ ਰੈਗੂਲਰ ਚਲਣ ਵਾਲੀਆਂ ਟਰੇਨਾਂ ਦੇ ਰੂਟ 'ਤੇ ਨਜ਼ਰ ਰੱਖਦਾ ਹੈ। ਉੱਤਰ ਰੇਲਵੇ ਨੇ ਹਾਦਸੇ ਲਈ ਦੋਸ਼ੀ ਮੰਨਦੇ ਹੋਏ ਕਈ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਕਈ ਕਰਮਚਾਰੀਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


Related News