ਯੂ. ਪੀ. ਦੇ ਇੱਕ ਕਾਲਜ ਦੀਆਂ ਵਿਦਿਆਰਥਣਾਂ ਨੇ ਬੁਰਕਾ ਪਾ ਕੇ ਕੀਤਾ ਰੈਂਪ ਵਾਕ

Tuesday, Nov 28, 2023 - 05:36 PM (IST)

ਯੂ. ਪੀ. ਦੇ ਇੱਕ ਕਾਲਜ ਦੀਆਂ ਵਿਦਿਆਰਥਣਾਂ ਨੇ ਬੁਰਕਾ ਪਾ ਕੇ ਕੀਤਾ ਰੈਂਪ ਵਾਕ

ਮੁਜ਼ੱਫਰਨਗਰ, (ਇੰਟ.)- ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਕੁਝ ਵਿਦਿਆਰਥਣਾਂ ਬੁਰਕਾ ਪਾ ਕੇ ਰੈਂਪ ਵਾਕ ਕਰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਯੂ.ਪੀ ਦੇ ਮੁਜ਼ੱਫਰਨਗਰ ਜ਼ਿਲੇ ਦੇ ਇੱਕ ਕਾਲਜ ਦਾ ਦੱਸਿਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਕਾਲਜ ’ਚ ਫੈਸ਼ਨ ਸ਼ੋਅ ਕਰਵਾਇਆ ਗਿਆ ਸੀ ਜਿਸ ਵਿੱਚ ਵਿਦਿਆਰਥਣਾਂ ਨੇ ਹਿੱਸਾ ਲਿਆ ਸੀ । ਬੁਰਕਾ ਪਾ ਕੇ ਰੈਂਪ ਵਾਕ ਕਰਨ ਵਾਲੀਆਂ ਮੁਸਲਿਮ ਵਿਦਿਆਰਥਣਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਭੜਥੂ ਮਚ ਗਿਆ।

ਜਮੀਅਤ-ਏ-ਉਲੇਮਾ ਨੇ ਫੈਸ਼ਨ ਸ਼ੋਅ ’ਚ ਵਿਦਿਆਰਥਣਾਂ ਦੇ ਬੁਰਕਾ ਪਹਿਨਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।


author

Rakesh

Content Editor

Related News