ਕਿਸਾਨ ਅੰਦੋਲਨ: ਮੁਸਲਮਾਨਾਂ ਨੇ ਅਦਾ ਕੀਤੀ ਨਮਾਜ਼, ਪ੍ਰੋਟੈਕਸ਼ਨ 'ਚ ਖੜ੍ਹੇ ਦਿਖੇ ਸਿੱਖ

Tuesday, Dec 08, 2020 - 02:53 AM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਇੱਕ ਤੋਂ ਬਾਅਦ ਇੱਕ ਵਿਰੋਧੀ ਦਲ ਕਿਸਾਨਾਂ ਦੇ ਸਮਰਥਨ ਵਿੱਚ ਸਾਹਮਣੇ ਆ ਰਹੇ ਹਨ। ਉਥੇ ਹੀ ਹੁਣ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਸਮਰਥਨ ਵਿੱਚ ਮੁਸਲਮਾਨ ਧਿਰ ਵੀ ਜੁੜ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਉਤਰੇ ਮੁਸਲਮਾਨ ਸਮੁਦਾਏ ਦੇ ਲੋਕ ਸੜਕ 'ਤੇ ਨਮਾਜ਼ ਪੜ੍ਹ ਰਹੇ ਹਨ ਅਤੇ ਸਿੱਖ ਸਮੁਦਾਏ ਦੇ ਲੋਕ ਉਨ੍ਹਾਂ  ਨਾਲ ਖੜੇ ਵਿਖਾਈ ਦੇ ਰਹੇ ਹਨ।

ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਸਿੱਖ ਸਮੁਦਾਏ ਦੇ ਲੋਕ ਨਮਾਜ਼ ਪੜ੍ਹ ਰਹੇ ਮੁਸਲਮਾਨ ਸਮੁਦਾਏ ਦੇ ਲੋਕਾਂ ਦੇ ਕੋਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਪ੍ਰੋਟੈਕਟ ਕਰ ਰਹੇ ਹਨ। ਇਸ ਵੀਡੀਓ ਨੂੰ ਰਾਣਾ ਆਉਬ ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਯੂਜ਼ਰਸ ਲਿਖ ਰਹੇ ਹਨ ਕਿ ਭਾਵੁਕ ਕਰਨ ਵਾਲਾ ਇਹ ਵੀਡੀਓ ਭਾਰਤ ਦੀ ਏਕਤਾ ਨੂੰ ਦਰਸ਼ਾਉਂਦਾ ਹੈ।

ਲੋਕ ਇਸ ਵੀਡੀਓ ਨੂੰ ਵੇਖਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਹ ਭਾਰਤ ਦੀ ਅਸਲੀ ਤਸਵੀਰ ਹੈ, ਕੋਈ ਵੀ ਧਰਮ, ਜਾਤੀ ਸਾਨੂੰ ਵੱਖ ਨਹੀਂ ਕਰ ਸਕਦੀ ਹੈ। ਹਰ ਮੁਸ਼ਕਲ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਰਹਿਣਾ ਹੈ। ਸਾਨੂੰ ਹਰ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦਾ ਹੱਥ ਫੜ੍ਹੇ ਕੇ ਖੜ੍ਹੇ ਰਹਿਣਾ ਹੈ।


Inder Prajapati

Content Editor

Related News