ਮੁਸਲਿਮ ਬਣਾ ਰਹੇ ਨੇ ਸਭ ਤੋਂ ਉੱਚੀ ਮਾਂ ਦੁਰਗਾ ਦੀ ਮੂਰਤੀ, ਗਿਨੀਜ ਬੁੱਕ ਆਫ ਰਿਕਾਰਡ ''ਚ ਹੋਵੇਗੀ ਦਰਜ

09/24/2017 6:06:25 AM

ਗੁਹਾਟੀ— ਅਸਾਮ ਦੇ ਗੁਹਾਟੀ 'ਚ ਬਾਂਸ ਨਾਲ ਬਣਨ ਵਾਲੀ 100 ਫੁੱਟ ਉੱਚੀ ਮਾਂ ਦੁਰਗਾ ਦੀ ਮੂਰਤੀ ਦੁਨੀਆ 'ਚ ਆਪਣੇ ਕਿਸਮ ਦੀ ਸਭ ਤੋਂ ਉੱਚੀ ਮੂਰਤੀ ਦੇ ਤੌਰ 'ਤੇ ਗਿਨੀਜ ਬੁੱਕ ਆਫ ਰਿਕਾਰਡ 'ਚ ਦਰਜ ਹੋਵੇਗੀ।  ਵਿਸ਼ਣੁਪੁਰ ਦੁਰਗਾ ਪੁਜਾ ਕਮੇਟੀ ਲਈ ਕਲਾ ਨਿਰਦੇਸ਼ਕ ਨੁਰੂਦੀਨ ਅਹਿਮਦ ਦੀ ਨਿਗਰਾਨੀ 'ਚ ਬੀਤੇ ਇਕ ਅਗਸਤ ਤੋਂ ਹੀ 40 ਮਜ਼ਦੂਰ ਦਿਨ ਰਾਤ ਇਸ 'ਤੇ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ 2015 'ਚ ਕੋਲਕਾਤਾ 'ਚ ਫਾਇਬਰ ਨਾਲ ਬਣੀ 83 ਫੁੱਟ ਦੀ ਇਕ ਮੂਰਤੀ ਨੇ ਉੱਚਾਈ ਦਾ ਰਿਕਾਰਡ ਬਣਾਇਆ ਸੀ। ਨੂਰੂਦੀਨ ਕਹਿੰਦੇ ਹਨ ਕਿ ਉਨ੍ਹਾਂ ਤੋਂ ਅਕਸਰ ਸਵਾਲ ਕੀਤਾ ਜਾਂਦਾ ਹੈ ਕਿ ਮੁਸਲਮਾਨ ਹੋਣ ਦੇ ਬਾਵਜੂਦ ਉਹ ਹਿੰਦੂ ਦੇਵਤਾਵਾਂ ਦੀ ਅਜਿਹੀ ਮੂਰਤੀ ਕਿਉਂ ਬਣਾਉਂਦੇ ਹਨ ਪਰ ਸਾਲ 1975 ਤੋਂ ਹੀ ਇਹ ਕੰਮ ਕਰਨ ਵਾਲੇ ਅਹਿਮਦ ਕਹਿੰਦੇ ਹਨ ਕਿ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਮਨੁੱਖਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮੂਰਤੀ ਬਣਾਉਣ ਲਈ 5 ਹਜ਼ਾਰ ਬਾਂਸ ਦੀ ਵਰਤੋਂ ਕੀਤੀ ਗਈ ਹੈ। ਇਸ ਪ੍ਰਾਜੈਕਟ ਦੇ ਸੁਪਰਵਾਇਜ਼ਰ ਦੀਪ ਅਹਿਮਦ ਦੱਸਦੇ ਹਨ ਕਿ ਪਹਿਲਾਂ ਇਸ ਮੂਰਤੀ ਦੀ ਉੱਚਾਈ 110 ਫੁੱਟ ਰੱਖਣ ਦਾ ਵਿਚਾਰ ਸੀ ਪਰ ਇਸ 17 ਸਤੰਬਰ ਨੂੰ ਇਕ ਭਿਆਨਕ ਤੂਫਾਨ ਕਾਰਨ ਇਕ ਮੂਰਤੀ ਨੂੰ ਕਾਫੀ ਨੁਕਸਾਨ ਹੋਇਆ ਸੀ। ਉਸ ਤੋਂ ਬਾਅਦ ਰਹਿੰਦੇ ਖੁੰਦੇ ਸਮੇਂ 'ਚ ਮੁੜ ਇਸ ਨੂੰ ਬਣਾਉਣਾ ਇਕ ਵੱਡੀ ਚੁਣੌਤੀ ਸੀ ਪਰ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਕਰੀਬ 70 ਫੀਸਦੀ ਪੁਰਾ ਹੋ ਚੁੱਕਾ ਹੈ। ਅਹਿਮਦ ਨੇ ਦੱਸਿਆ ਕਿ ਇਸ ਮੂਰਤੀ ਦੀ ਖਾਸ ਗੱਲ ਇਹ ਹੈ ਕਿ ਸਭ ਕੁਝ ਬਾਂਸ ਨਾਲ ਹੀ ਬਣਾਇਆ ਗਿਆ ਹੈ। ਇਸ 'ਚ ਕਿਸੇ ਤਰ੍ਹਾਂ ਦੇ ਧਾਤ ਜਾਂ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ ਹੈ।


Related News