ਮੁਸਲਿਮ ਬੁੱਧੀਜੀਵੀਆਂ ਦੀ ਮੰਗ, ਅਯੁੱਧਿਆ ''ਚ ਵਿਵਾਦਿਤ ਜ਼ਮੀਨ ਰਾਮ ਮੰਦਰ ਲਈ ਦੇ ਦਿੱਤੀ ਜਾਵੇ

Thursday, Oct 10, 2019 - 08:12 PM (IST)

ਮੁਸਲਿਮ ਬੁੱਧੀਜੀਵੀਆਂ ਦੀ ਮੰਗ, ਅਯੁੱਧਿਆ ''ਚ ਵਿਵਾਦਿਤ ਜ਼ਮੀਨ ਰਾਮ ਮੰਦਰ ਲਈ ਦੇ ਦਿੱਤੀ ਜਾਵੇ

ਲਖਨਊ — ਸੰਸਥਾ 'ਇੰਡੀਅਨ ਮੁਸਲਿਮ ਫਾਰ ਪੀਸ' ਦੇ ਬੈਨਰ ਹੇਠ ਦੇਸ਼ ਦੇ ਕਈ ਮੁਸਲਿਮ ਬੁੱਧੀਜੀਵੀਆਂ ਨੇ ਲਖਨਊ 'ਚ ਇਕ ਸੰਮੇਲਨ ਆਯੋਜਿਤ ਕੀਤਾ। ਇਸ ਸੰਮੇਲਨ 'ਚ ਮੁਸਲਿਮ ਬੁੱਧੀਜੀਵੀਆਂ ਨੇ ਮੰਗ ਕੀਤੀ ਕਿ ਅਯੁੱਧਿਆ 'ਚ ਵਿਵਾਦਿਤ ਜ਼ਮੀਨ ਭਗਵਾਨ ਰਾਮ ਦਾ ਮੰਦਰ ਬਣਾਉਣ ਲਈ ਦੇ ਦਿੱਤੀ ਜਾਵੇ। ਇਸ ਨਾਲ ਦੇਸ਼ 'ਚ ਸਦਭਾਵਨਾ ਦੇ ਮਾਹੌਲ ਬਣੇਗਾ। ਦੂਜਿਆਂ ਦੇ ਜਜ਼ਬਾਤਾਂ ਦਾ ਖਿਆਲ ਰੱਖਣ 'ਤੇ ਹੀ ਉਹ ਤੁਹਾਡੇ ਜਜ਼ਬਾਤਾਂ ਦਾ ਖਿਆਲ ਰੱਖਣਗੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ 'ਚ ਅਯੁੱਧਿਆ ਕੇਸ ਦੀ ਸੁਣਵਾਈ ਚੱਲ ਰਹੀ ਹੈ। ਸੁਣਵਾਈ 17 ਅਕਤੂਬਰ ਤਕ ਚੱਲੇਗੀ ਅਤੇ ਨਵੰਬਰ 'ਚ ਇਸ ਮਾਮਲੇ 'ਚ ਫੈਸਲਾ ਆਵੇਗਾ। ਇਸ ਤੋਂ ਪਹਿਲਾਂ ਮੁਸਲਿਮ ਬੁੱਧੀਜੀਵੀਆਂ ਦੀ ਇਹ ਪਹਿਲ ਕਾਫੀ ਅਹਿਮੀਅਤ ਰੱਖਦੀ ਹੈ।
ਇਸ ਸੰਮੇਲਨ 'ਚ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦੇ ਵੱਡੇ ਭਾਰ ਲੈਫਟਿਨੈਂਟ ਜਨਰਲ ਜਮੀਰੂਦੀਨ ਸ਼ਾਹ, ਮਸ਼ਹੂਰ ਕਾਰਡੀਓਲਾਜਿਸਟ ਪਦਮ ਸ਼੍ਰੀ ਡਾਂ. ਮੰਸੂਰ ਹਸਨ, ਬ੍ਰਿਗੇਡੀਅਰ ਅਹਿਮਦ ਅਲੀ, ਸਾਬਕਾ ਆਈ.ਏ.ਐੱਸ. ਅਨੀਸ ਅੰਸਾਰੀ ਰਿਜਵੀ, ਸਾਬਕਾ ਆਈ.ਪੀ.ਐੱਸ. ਸਾਬਕਾ ਜੱਜ ਬੀ.ਡੀ. ਨਕਵੀ, ਡਾਂ. ਕੌਸਰ ਉਸਮਾਨ ਸਣੇ ਵੱਡੇ ਪੱਧਰ 'ਤੇ ਮੁਸਲਿਮ ਬੁੱਧੀਜੀਵੀ ਸ਼ਾਮਲ ਹੋਏ।


author

Inder Prajapati

Content Editor

Related News