ਧਰਮ ਨਾਲੋਂ ਵੱਡੀ ਆਸਥਾ! ਮੁਸਲਿਮ ਪਰਿਵਾਰ ਨੇ ਧੂਮਧਾਮ ਨਾਲ ਘਰ ’ਚ ਸਥਾਪਿਤ ਕੀਤੀ ਗਣੇਸ਼ ਜੀ ਦੀ ਮੂਰਤੀ

Saturday, Sep 03, 2022 - 02:14 PM (IST)

ਅਲੀਗੜ੍ਹ– ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮੁਸਲਿਮ ਪਰਿਵਾਰ ਨੇ ਗਣੇਸ਼ ਚੌਥ ਵਾਲੇ ਦਿਨ ਧੂਮਧਾਮ ਨਾਲ ਆਪਣੇ ਘਰ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਬਿਰਾਜਮਾਨ ਕੀਤਾ ਹੈ। ਪਰਿਵਾਰ ਦੇ ਸਾਰੇ ਮੈਂਬਰ ਗਣੇਸ਼ ਜੀ ਦੀ ਸੇਵਾ ’ਚ ਲੱਗੇ ਹੋਏ ਹਨ। ਇਸ ’ਤੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।

ਇਹ ਵੀ ਪੜ੍ਹੋ– PM ਮੋਦੀ ਖ਼ੁਦ ਕਰਦੇ ਨੇ ਭੋਜਨ ਤੇ ਆਪਣੇ ਕੱਪੜਿਆਂ ਦਾ ਖ਼ਰਚ, ਜਾਣੋ PM ਦਾ ਲਾਈਫ ਸਟਾਈਲ

PunjabKesari

ਇਹ ਵੀ ਪੜ੍ਹੋ– ਸਾਲ 2021 ’ਚ 45,026 ਔਰਤਾਂ ਨੇ ਕੀਤੀ ਖ਼ੁਦਕੁਸ਼ੀ, ਸਭ ਤੋਂ ਜ਼ਿਆਦਾ ਘਰੇਲੂ ਔਰਤਾਂ, ਅੰਕੜੇ ਜਾਣ ਹੋਵੋਗੇ ਹੈਰਾਨ

ਦੱਸ ਦੇਈਏ ਕਿ ਜ਼ਿਲੇ ਦੇ ਥਾਣਾ ਰੋਰਾਵਰ ਇਲਾਕੇ ਦੇ ਸ਼ਾਹਜਮਾਲ ਵਿਖੇ ਏ.ਡੀ.ਏ ਕਾਲੋਨੀ ਦੀ ਵਸਨੀਕ ਅਤੇ ਭਾਜਪਾ ਮਹਿਲਾ ਮੋਰਚਾ, ਜੈਗੰਜ ਡਵੀਜ਼ਨ ਦੀ ਉਪ-ਪ੍ਰਧਾਨ ਰੂਬੀ ਆਸਿਫ਼ ਖਾਨ ਨੇ ਆਪਣੇ ਘਰ ਵਿਚ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕੀਤੀ ਹੈ, ਜਿਨ੍ਹਾਂ ਦੱਸਿਆ ਕਿ 6 ਦਿਨ ਪੂਜਾ ਕਰਨ ਤੋਂ ਬਾਅਦ 6 ਸਤੰਬਰ ਨੂੰ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ। ਰੂਬੀ ਦੇ ਪਤੀ ਆਸਿਫ ਖਾਨ ਨੇ ਦੱਸਿਆ ਕਿ ਮੇਰੀ ਪਤਨੀ ਬਹੁਤ ਚੰਗੇ ਪਰਿਵਾਰ ਤੋਂ ਹੈ। ਉਹ ਸਾਰੇ ਧਰਮਾਂ ਨੂੰ ਮੰਨਦੀ ਹੈ। ਉਹ ਚਾਹੁੰਦੀ ਹੈ ਕਿ ਹਿੰਦੂ-ਮੁਸਲਿਮ ਸਾਰੇ ਇਕ ਹੋ ਕੇ ਤਿਉਹਾਰ ਮਨਾਉਣ।

ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ


Rakesh

Content Editor

Related News