ਬੀਮਾਰ ਸੀ ਮੁਸਲਿਮ ਡਰਾਈਵਰ, ਹਿੰਦੂ ਅਫ਼ਸਰ ਰੱਖ ਰਿਹਾ ਉਸ ਦੇ ਬਦਲੇ ਰੋਜ਼ੇ

Friday, May 31, 2019 - 12:53 PM (IST)

ਬੀਮਾਰ ਸੀ ਮੁਸਲਿਮ ਡਰਾਈਵਰ, ਹਿੰਦੂ ਅਫ਼ਸਰ ਰੱਖ ਰਿਹਾ ਉਸ ਦੇ ਬਦਲੇ ਰੋਜ਼ੇ

ਬੁਲਧਾਨਾ— ਮਹਾਰਾਸ਼ਟਰ ਦੇ ਬੁਲਧਾਨਾ 'ਚ ਫਿਰਕੂ ਸਦਭਾਵਨਾ ਦੀ ਮਿਸਾਲ ਦੇਖਣ ਨੂੰ ਮਿਲੀ। ਇੱਥੇ ਮੰਡਲ ਜੰਗਲਾਤ ਅਧਿਕਾਰੀ ਸੰਜੇ ਮਾਲੀ ਨੇ ਆਪਣੇ ਮੁਸਲਿਮ ਡਰਾਈਵਰ ਜ਼ਫਰ ਦੇ ਬਦਲੇ ਰੋਜ਼ਾ ਰੱਖਿਆ ਹੈ। ਜ਼ਫਰ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਉਹ ਰਜ਼ਮਾਨ ਦੌਰਾਨ ਰੋਜ਼ਾ ਨਹੀਂ ਰੱਖ ਸਕੇ ਸਨ। 

6 ਮਈ ਤੋਂ ਰੱਖ ਰਿਹਾ ਹਾਂ ਰੋਜ਼ੇ
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਮਾਲੀ ਨੇ ਕਿਹਾ,''ਮੈਂ 6 ਮਈ ਨੂੰ ਜ਼ਫਰ ਨੂੰ ਵੈਸੇ ਵੀ ਗੱਲਬਾਤ 'ਚ ਪੁੱਛਿਆ ਸੀ ਕਿ ਉਹ ਰੋਜ਼ਾ ਰੱਖ ਰਿਹਾ ਹੈ ਜਾਂ ਨਹੀਂ? ਇਸ 'ਤੇ ਉਸ ਨੇ ਦੱਸਿਆ ਕਿ ਉਹ ਇਸ ਵਾਰ ਖਰਾਬ ਸਿਹਤ ਕਾਰਨ ਡਿਊਟੀ ਨਾਲ ਰੋਜ਼ੇ ਨਹੀਂ ਰੱਖ ਸਕੇਗਾ। ਉਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਜਗ੍ਹਾ ਰੋਜ਼ੇ ਰੱਖਾਂਗਾ।'' ਉਨ੍ਹਾਂ ਨੇ ਦੱਸਿਆ,''6 ਮਈ ਤੋਂ ਮੈਂ ਰੋਜ਼ਾਨਾ ਰੋਜ਼ੇ ਰੱਖ ਰਿਹਾ ਹਾਂ। ਮੈਂ ਸਵੇਰੇ 4 ਵਜੇ ਉੱਠ ਜਾਂਦਾ ਹਾਂ ਅਤੇ ਕੁਝ ਖਾਂਦਾ ਹਾਂ। ਇਸ ਤੋਂ ਬਾਅਦ ਕਰੀਬ 7 ਵਜੇ ਮੈਂ ਰੋਜ਼ਾ ਖੋਲ੍ਹਦਾ ਹਾਂ।'' ਸੰਜੇ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਫਿਰਕੂ ਸਦਭਾਵਨਾ ਵਧਾਉਣ ਲਈ ਆਪਣੇ ਪੱਧਰ 'ਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ।

ਹਰ ਧਰਮ ਕੁਝ ਨਾ ਕੁਝ ਚੰਗਾ ਸਿਖਾਉਂਦਾ
ਉਨ੍ਹਾਂ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਹਰ ਧਰਮ ਸਾਨੂੰ ਕੁਝ ਨਾ ਕੁਝ ਚੰਗਾ ਸਿਖਾਉਂਦਾ ਹੈ। ਸਾਨੂੰ ਫਿਰਕੂ ਸਦਭਾਵਨਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਪਹਿਲਾਂ ਮਨੁੱਖਤਾ ਦੇਖਣੀ ਚਾਹੀਦੀ ਹੈ, ਧਰਮ ਦਾ ਨੰਬਰ ਬਾਅਦ 'ਚ ਆਉਣਾ ਚਾਹੀਦਾ। ਰੋਜ਼ੇ ਰੱਖਣ ਤੋਂ ਬਾਅਦ ਮੈਂ ਕਾਫੀ ਤਾਜ਼ਾ ਮਹਿਸੂਸ ਕਰ ਰਿਹਾ ਹਾਂ।''


author

DIsha

Content Editor

Related News