ਮੁਸਲਿਮ ਮੁੰਡੇ ਨੇ ਸ਼ੰਭੂ ਬਾਰਡਰ ''ਤੇ ਹੀ ਕੇਕ ਕੱਟ ਕੇ ਮਨਾਇਆ ਜਨਮ ਦਿਨ (ਵੀਡੀਓ)

Friday, Feb 16, 2024 - 01:55 PM (IST)

ਮੁਸਲਿਮ ਮੁੰਡੇ ਨੇ ਸ਼ੰਭੂ ਬਾਰਡਰ ''ਤੇ ਹੀ ਕੇਕ ਕੱਟ ਕੇ ਮਨਾਇਆ ਜਨਮ ਦਿਨ (ਵੀਡੀਓ)

ਸ਼ੰਭੂ- ਕਿਸਾਨਾਂ ਵੱਲੋਂ MSP 'ਤੇ ਕਾਨੂੰਨੀ ਗਰੰਟੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚਾਲੇ ਪੰਜਾਬ ਦੇ ਬਾਰਡਰਾਂ 'ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਜੱਦੋ-ਜਹਿਦ ਜਾਰੀ ਹੈ। ਪੁਲਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡਜ਼ ਲਾਏ ਗਏ ਹਨ। ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੀ ਸੁੱਟੇ ਜਾ ਰਹੇ ਹਨ ਤਾਂ ਵੀ ਕਿਸਾਨ ਉੱਥੇ ਡਟੇ ਹੋਏ ਹਨ। ਇਸ ਵਿਚਕਾਰ ਪ੍ਰਦਰਸ਼ਨ ਦੌਰਾਨ ਸ਼ੰਭੂ ਬਾਰਡਰ 'ਤੇ ਹੀ ਰੁਸਤਮ ਅਲੀ ਨਾਂ ਦੇ ਇਕ ਮੁਸਲਿਮ ਨੌਜਵਾਨ ਨੇ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਨੌਜਵਾਨ ਨੇ ਕਿਹਾ ਕਿ ਇਹ ਰੋਟੀ ਦੀ ਲੜਾਈ ਹੈ, ਇਹ ਕਿਸੇ ਧਰਮ ਦੀ ਲੜਾਈ ਨਹੀਂ। ਇਹ ਲੜਾਈ ਸਾਰਿਆਂ ਨੂੰ ਮਿਲ ਕੇ ਲੜਨੀ ਚਾਹੀਦ ਹੈ। ਉਸਨੇ ਕਿਹਾ ਕਿ ਜਦੋਂ ਸਾਡਾ ਸਾਰਾ ਕੁਝ ਹੀ ਕਿਸਾਨੀ ਨਾਲ ਜੁੜਿਆ ਹੋਇਆ ਤਾਂ ਸਾਨੂੰ ਜ਼ਿੰਦਗੀ ਦੀ ਖੁਸ਼ੀ ਅਤੇ ਗੰਮੀ ਵੀ ਇੱਥੇ ਹੀ ਮਨਾਉਣੀ ਚਾਹੀਦਾ ਹੈ। 

ਨੌਜਵਾਨ ਨੇ ਕਿਹਾ ਕਿ ਮੈਂ ਸਿੱਖ ਕੌਮ ਤੋਂ ਬਹੁਤ ਪ੍ਰਭਾਵਿਤ ਹਾਂ, ਮੈਨੂੰ ਸਿੱਖ ਕੌਮ ਦੀਆਂ ਦੋ ਹੀ ਚੀਜ਼ਾਂ ਸਭ ਤੋਂ ਵਧੀਆਂ ਲਗਦੀਆਂ ਹਨ, ਪਹਿਲੀ ਇਹ ਕਿ ਜਦੋਂ ਵੀ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸੰਘਰਸ਼ ਕਰਨ ਲਈ ਸਿੱਖ ਕੌਮ ਸਭ ਤੋਂ ਪਹਿਲਾਂ ਤੁਰਦੀ ਹੈ। ਦੂਜੀ ਗੱਲ ਇਹ ਹੈ ਕਿ ਪੰਜਾਬ ਹੀ ਨਹੀਂ ਪੂਰੀ ਦੁਨੀਆ 'ਚ ਕਿਤੇ ਵੀ ਆਫਤ ਆ ਜਾਵੇ, ਸੁੱਖ ਕੌਮ ਸਭ ਤੋਂ ਪਹਿਲਾਂ ਅੱਗੇ ਹੁੰਦੀ ਹੈ। ਚਾਹੇ ਉਹ ਕੋਰੋਨਾ ਦੇ ਸਮੇਂ ਆਕਸੀਜਨ ਦੀ ਕਮੀ ਦੀ ਗੱਲ ਹੋਵੇ, ਚਾਹੇ ਹੜ੍ਹਾਂ ਦੇ ਵਿਚ ਜ਼ਰੂਰਤ ਦੀਆਂ ਚੀਜ਼ਾਂ ਦੀ ਸਪਲਾਈ ਦੀ ਗੱਲ ਹੋਵੇ, ਸਿੱਖ ਕੌਮ ਸਭ ਤੋਂ ਪਹਿਲਾਂ ਤੁਰਦੀ ਹੈ। ਉਸਨੇ ਕਿਹਾ ਕਿ ਇਨ੍ਹਾਂ ਗੱਲਾਂ ਕਰਕੇ ਹੀ ਪੂਰੀ ਦੁਨੀਆ ਵਿਚ ਸਿੱਖ ਕੌਮ ਦੀ ਵੱਖਰੀ ਪਛਾਣ ਹੈ। 


author

Rakesh

Content Editor

Related News