ਲੁੱਟ ਦੀ ਕੋਸ਼ਿਸ਼ 'ਚ ਨੌਜਵਾਨ ਦਾ ਸ਼ਰੇਆਮ ਚਾਕੂ ਮਾਰ ਕਰ 'ਤਾ ਕਤਲ, ਫੈਲੀ ਸਨਸਨੀ

Sunday, Sep 01, 2024 - 05:26 PM (IST)

ਲੁੱਟ ਦੀ ਕੋਸ਼ਿਸ਼ 'ਚ ਨੌਜਵਾਨ ਦਾ ਸ਼ਰੇਆਮ ਚਾਕੂ ਮਾਰ ਕਰ 'ਤਾ ਕਤਲ, ਫੈਲੀ ਸਨਸਨੀ

ਨਵੀਂ ਦਿੱਲੀ - ਦਵਾਰਕਾ ਦੇ ਉੱਤਮ ਨਗਰ ਇਲਾਕੇ 'ਚ ਲੁੱਟ ਦੀ ਕੋਸ਼ਿਸ਼ ਦੌਰਾਨ 18 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਐਤਵਾਰ ਨੂੰ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੋਨੂੰ ਵਾਸੀ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ 11:15 ਵਜੇ ਉੱਤਮ ਨਗਰ ਪੁਲਸ ਸਟੇਸ਼ਨ 'ਚ ਲੜਾਈ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰੇ ਜਾਣ ਦੀ ਰਿਪੋਰਟ ਮਿਲੀ ਸੀ।

ਇਹ ਵੀ ਪੜ੍ਹੋ ਮੋਬਾਇਲ 'ਤੇ ਗਮੇ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਪੁਲਸ ਨੇ ਦੱਸਿਆ ਕਿ ਕਥਿਤ ਘਟਨਾ ਦੇ ਸਮੇਂ ਮੋਨੂੰ ਅਤੇ ਉਸ ਦਾ ਦੋਸਤ ਮੋਨੂੰ ਕੁਮਾਰ ਖਾਣਾ ਖਾਣ ਜਾ ਰਹੇ ਸਨ। ਉਸ ਸਮੇਂ ਮੈਟਰੋ ਦੇ ਖੰਭੇ ਕੋਲ ਚਾਰ-ਪੰਜ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਮੋਨੂੰ ਦੀ ਪਿੱਠ ਵਿੱਚ ਚਾਕੂ ਮਾਰ ਦਿੱਤਾ ਅਤੇ ਭੱਜ ਗਿਆ।

ਇਹ ਵੀ ਪੜ੍ਹੋ ਨੌਕਰਾਣੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡਸਟਬਿਨ 'ਚੋਂ ਮਿਲੀ ਪ੍ਰੈਗਨੈਂਸੀ ਟੈਸਟ ਸਟ੍ਰਿਪ

ਅਧਿਕਾਰੀ ਨੇ ਦੱਸਿਆ ਕਿ ਮੋਨੂੰ ਨੂੰ ਇਲਾਜ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸਫਦਰਜੰਗ ਹਸਪਤਾਲ ਭੇਜ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਦੋਸ਼ੀ ਦੀ ਪਛਾਣ ਕਰਨ ਲਈ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ।

ਇਹ ਵੀ ਪੜ੍ਹੋ ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News