ਜਾਇਦਾਦ ਲਈ ਔਰਤ ਨੇ ਆਪਣੀ ਮਾਂ ਦਾ ਕੀਤਾ ਕਤਲ
Sunday, Nov 03, 2019 - 01:04 AM (IST)

ਗੁੰਟੂਰ— ਹੈਦਰਾਬਾਦ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸਥਾਨਕ ਨਾਗਰਾਮਪਲੇਮ ਇਲਾਕੇ 'ਚ ਇਕ 28 ਸਾਲਾ ਔਰਤ ਨੇ ਹਾਲ ਹੀ 'ਚ ਜਾਇਦਾਦ ਦੀ ਖਾਤਰ ਕਥਿਤ ਤੌਰ 'ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ 10 ਅਕਤੂਬਰ ਦੀ ਰਾਤ ਮੱਨਮ ਭਾਰਗਵੀ (28) ਆਪਣੇ ਪਤੀ, ਰਮੇਸ਼ ਅਤੇ ਇਕ ਹੋਟਲ ਦੇ ਮਾਲਕ ਸ਼ਿਵ ਰਾਮ ਨਾਲ ਮਿੱਡੂ ਬੋਮਲੁ ਸੈਂਟਰ ਵਿਖੇ ਅਲਾਪਤੀ ਲਕਸ਼ਮੀ (45) ਦੇ ਘਰ ਪਹੁੰਚੀ। ਜਦੋਂ ਉਹ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਗੱਲੋਂ ਗੁੱਸੇ 'ਚ ਆ ਕੇ ਭਾਰਗਵੀ ਨੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਤੇ ਰਮੇਸ਼ ਅਤੇ ਸ਼ਿਵ ਰਾਮ ਨੇ ਉਸੇ ਦੀ ਸਾੜ੍ਹੀ ਨਾਲ ਅਲਾਪਤੀ ਲਕਸ਼ਮੀ ਦਾ ਗਲਾ ਘੁੱਟ ਦਿੱਤਾ। ਨਾਗਰਾਮਪਲੇਮ ਪੁਲਸ ਨੇ ਔਰਤ ਦੀ ਚਚੇਰੀ ਭੈਣ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਤਫਤੀਸ਼ ਦੌਰਾਨ ਮੁਲਜ਼ਮਾਂ ਆਪਣਾ ਜੁਰਮ ਕਬੂਲ ਕਰ ਲਿਆ ਹੈ। ਲਕਸ਼ਮੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਘਰ 'ਚ ਇਕੱਲੀ ਰਹਿ ਰਹੀ ਸੀ।