ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ

Wednesday, Aug 07, 2024 - 01:48 PM (IST)

ਗੋਪਾਲਗੰਜ : ਦੋਸਤੀ ਨੂੰ ਇਸ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਮੰਨਿਆ ਗਿਆ ਹੈ। ਉੱਥੇ ਹੀ ਬਿਹਾਰ ਦੇ ਗੋਪਾਲਗੰਜ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਦਰਅਸਲ ਪੰਜ ਰੁਪਏ ਦੇ ਕੁਰਕੁਰੇ ਲਈ ਇੱਕ ਦੋਸਤ ਨੇ ਦੂਜੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਾਵਨ ਕੁਮਾਰ ਉਰਫ ਅਸ਼ਵਨੀ ਕੁਮਾਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਜਾਣਕਾਰੀ ਮੁਤਾਬਕ ਇਹ ਘਟਨਾ ਗੋਪਾਲਗੰਜ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ਵਿਚ ਵਾਪਰੀ ਹੈ। ਐਤਵਾਰ (04 ਅਗਸਤ) ਰਾਤ ਨੂੰ ਸਾਵਨ ਕੁਮਾਰ ਉਰਫ ਅਸ਼ਵਨੀ ਕੁਮਾਰ ਸੋਨੀ ਦਾ ਅਫਸਰ ਕਲੋਨੀ ਨੇੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਸੋਮਵਾਰ ਸਵੇਰੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ। ਘਟਨਾ ਦੇ ਸਬੰਧ 'ਚ ਪੁਲਸ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਬਣਾਈ ਗਈ ਸੀ। ਟੀਮ ਵੱਲੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਕਤਲ ਦੀ ਇਹ ਘਟਨਾ ਪੰਜ ਰੁਪਏ ਦੇ ਕੁਰਕੁਰੇ ਖਾਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਹੋਈ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ

ਦੱਸ ਦੇਈਏ ਕਿ ਦੋਸਤ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਕ੍ਰਿਤੀਮਾਨ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਅਤੇ ਖੂਨ ਨਾਲ ਲੱਥਪੱਥ ਕਾਲੀ ਕਮੀਜ਼ ਵੀ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਪੂਰਾ ਮਾਮਲਾ ਕੀ ਹੈ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਤੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕ੍ਰਿਤੀਮਾਨ ਨੇ ਸਾਵਨ ਨੂੰ ਪੰਜ ਰੁਪਏ ਵਿੱਚ ਕੁਰਕੁਰੇ ਖਰੀਦਣ ਲਈ 20 ਰੁਪਏ ਦਿੱਤੇ ਪਰ ਸਾਵਨ ਨੇ ਰਸਤੇ ਵਿੱਚ ਕੁਰਕੁਰੇ ਖਾ ਲਏ। ਜਦੋਂ ਉਹ ਉਸ ਕੋਲ ਪਹੁੰਚਿਆ ਤਾਂ ਕੁਰਕੁਰੇ ਖਾਣ ਨੂੰ ਲੈ ਕੇ ਉਹਨਾਂ ਦੀ ਲੜਾਈ ਹੋ ਗਈ। ਦੋਵਾਂ ਵਿਚਾਲੇ ਕਾਫ਼ੀ ਬਹਿਸ ਵੀ ਹੋਈ ਸੀ। ਲੜਾਈ ਇੰਨੀ ਵਧ ਗਈ ਕਿ ਗੁੱਸੇ 'ਚ ਆ ਕੇ 24 ਸਾਲਾ ਕ੍ਰਿਤੀਮਾਨ ਨੇ ਆਪਣੇ ਨਾਬਾਲਗ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News