ਮੁੰਬਈ : ਤਿਰੂਪਤੀ ਮੰਦਰ ''ਚ ਬੰਨ੍ਹੇ ਜਾਣ ਵਾਲੇ ਧਾਗ਼ੇ ਨਾਲ ਮਿਲੀ ਮਨੁੱਖੀ ਕੰਕਾਲ ਦੀ ਪਛਾਣ ''ਚ ਮਦਦ
Sunday, Jul 26, 2020 - 05:38 PM (IST)

ਮੁੰਬਈ- ਮੁੰਬਈ ਦੇ ਕਲੀਨਾ ਇਲਾਕੇ 'ਚ ਮਿਲੇ 21 ਸਾਲਾ ਵਿਅਕਤੀ ਦੇ ਕੰਕਾਲ ਦੀ ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਰ 'ਚ ਕਲਾਈ 'ਤੇ ਬੱਝੇ ਧਾਗੇ ਦੀ ਮਦਦ ਨਾਲ ਵੀਰਵਾਰ ਨੂੰ ਪਛਾਣ ਕਰ ਲਈ ਗਈ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਪਾਸਕਲ ਚੌਕ ਇਲਾਕੇ 'ਚ ਕੰਕਾਲ ਮਿਲਣ ਤੋਂ ਬਾਅਦ ਵਕੋਲਾ ਪੁਲਸ ਨੇ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਦੇਖਣੀਆਂ ਸ਼ੁਰੂ ਕੀਤੀਆਂ। ਪੁਲਸ ਨੂੰ ਪਤਾ ਲੱਗਾ ਕਿ 10 ਦਿਨ ਪਹਿਲਾਂ ਇਕ ਵਿਅਕਤੀ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਲਿਖਵਾਈ ਗਈ ਸੀ, ਜਿਸ ਦਾ ਇਸ ਮਾਮਲੇ 'ਚ ਸੰਬੰਧ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ,''ਉਸ ਸ਼ਿਕਾਇਤ ਨਾਲ ਜੁੜੇ ਲੋਕਾਂ ਨੂੰ ਕੰਕਾਲ ਦੀ ਪਛਾਣ ਲਈ ਬੁਲਾਇਆ ਗਿਆ, ਜਿਨ੍ਹਾਂ ਨੇ ਉਸ ਦੀ ਕਲਾਈ 'ਤੇ ਬੱਝੇ ਤਿਰੂਪਤੀ ਬਾਲਾਜੀ ਮੰਦਰ ਦੇ ਧਾਗ਼ੇ ਅਤੇ ਘੜੀ ਤੋਂ ਉਸ ਨੂੰ ਪਛਾਣ ਲਿਆ।'' ਵਕੋਲਾ ਥਾਣੇ ਦੇ ਸਬ ਇੰਸਪੈਕਟਰ ਭਰਤ ਸਤਪੁਤੇ ਨੇ ਕਿਹਾ,''ਕੰਕਾਲ ਅਤੇ ਉਸ ਦੀ ਪਛਾਣ ਕਰਨ ਵਾਲਿਆਂ ਦਾ ਡੀ.ਐੱਨ.ਏ. ਮੇਲ ਖਾ ਲਿਆ। ਅਸੀਂ ਹਾਦਸਾਗ੍ਰਸਤ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੇ ਹਾਂ।''