ਮੁੰਬਈ ਰੇਪ ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ, ਹੋਈ ਸੀ ‘ਨਿਰਭਿਆ’ ਵਰਗੀ ਦਰਿੰਦਗੀ

Saturday, Sep 11, 2021 - 12:27 PM (IST)

ਮੁੰਬਈ ਰੇਪ ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ, ਹੋਈ ਸੀ ‘ਨਿਰਭਿਆ’ ਵਰਗੀ ਦਰਿੰਦਗੀ

ਮੁੰਬਈ- ਮੁੰਬਈ ਦੇ ਸਾਕੀਨਾਕਾ ’ਚ ਸ਼ੁੱਕਰਵਾਰ ਨੂੰ ਇਕ ਜਨਾਨੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਸੀ। ਪੀੜਤਾ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਘਟਨਾ ਦੇ ਬਾਅਦ ਤੋਂ ਜਨਾਨੀ ਦੀ ਹਾਲਤ ਬਹੁਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਵੈਂਟੀਲੇਟਰ ’ਤੇ ਰੱਖਣਾ ਪਿਆ ਸੀ। ਕਿਹਾ ਜਾ ਰਿਹਾ ਹੈ ਕਿ ਜਨਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਕਿ ਉਸ ਦੇ ਸਰੀਰ ਤੋਂ ਕਾਫ਼ੀ ਮਾਤਰਾ ’ਚ ਖੂਨ ਵਗਣ ਲੱਗਾ। ਸ਼ਨੀਵਾਰ ਨੂੰ ਪੀੜਤਾ ਨੇ ਆਖ਼ਰੀ ਸਾਹ ਲਿਆ। ਇਹ ਘਟਨਾ 2012 ’ਚ ਹੋਏ ‘ਨਿਰਭਿਆ’ ਕਾਂਡ ਦੀ ਯਾਦ ਦਿਵਾਉਂਦੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਘਟਨਾ ਦੇ ਕੁਝ ਹੀ ਘੰਟਿਆਂ ਅੰਦਰ ਦੋਸ਼ੀ ਮੋਹਨ ਚੌਹਾਨ (45) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਮੁੰਬਈ ’ਚ ਜਨਾਨੀ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਰੇਪ ਤੋਂ ਬਾਅਦ ਪ੍ਰਾਈਵੇਟ ਪਾਰਟ ’ਚ ਪਾਈ ਰਾਡ, ਹਾਲਤ ਨਾਜ਼ੁਕ

ਜਬਰ ਜ਼ਿਨਾਹ ਦੀ ਵਾਰਦਾਤ ਤੋਂ ਬਾਅਦ ਇਕ ਸੀ.ਸੀ.ਟੀ.ਵੀ. ਸਾਹਮਣੇ ਆਇਆ ਸੀ। ਇਸ ’ਚ ਇਕ ਦੋਸ਼ੀ ਬਹੁਤ ਹੀ ਬੇਰਹਿਮੀ ਨਾਲ ਪੀੜਤਾ ਨੂੰ ਸੜਕ ’ਤੇ ਕੁੱਟ ਰਿਹਾ ਹੈ। ਕੁੱਟਣ ਤੋਂ ਬਾਅਦ ਉਹ ਪੀੜਤਾ ਨੂੰ ਅੱਧ ਮਰੀ ਹਾਲਤ ’ਚ ਇਕ ਟੈਂਪੂ ’ਚ ਰੱਖ ਕੇ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਜਨਾਨੀ ਨੂੰ ਨਗਰ ਨਿਗਮ ਸੰਚਾਲਿਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ ਸੀ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਪੀੜਤਾ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦੇ ਨਿੱਜੀ ਅੰਗਾਂ ’ਚ ਲੋਹੇ ਦੀ ਛੜ ਨਾਲ ਹਮਲਾ ਕੀਤਾ ਗਿਆ। ਸ਼ਨੀਵਾਰ ਨੂੰ ਪੀੜਤਾ ਨੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News