ਮੁੰਬਈ ''ਚ ਤੇਜ਼ ਬਾਰਸ਼, ਕਈ ਇਲਾਕਿਆਂ ''ਚ ਪਾਣੀ ਭਰਨ ਨਾਲ ਲੱਗੇ ਜਾਮ

06/28/2019 11:04:06 AM

ਮੁੰਬਈ— ਮਹਾਰਾਸ਼ਟਰ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਮਾਇਆਨਗਰੀ ਮੁੰਬਈ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਜ਼ਬਰਦਸਤ ਬਾਰਸ਼ ਹੋਈ। ਇਸ ਦੌਰਾਨ ਕਈ ਥਾਂਵਾਂ 'ਤੇ ਪਾਣੀ ਭਰ ਗਿਆ ਅਤੇ ਜਾਮ ਲੱਗਣ ਦੀ ਗੱਲ ਵੀ ਸਾਹਮਣੇ ਆਈ। ਬਾਰਸ਼ ਕਾਰਨ ਮੁੰਬਈ ਦੇ ਤਾਪਮਾਨ 'ਚ ਵੀ ਕਮੀ ਆਈ ਹੈ, ਹਾਲੇ ਮੁੰਬਈ ਦਾ ਤਾਪਮਾਨ 27 ਡਿਗਰੀ ਦੇ ਨੇੜੇ-ਤੇੜੇ ਪਹੁੰਚ ਗਿਆ ਹੈ। ਮੁੰਬਈ 'ਚ ਹੋਈ ਤੇਜ਼ ਬਾਰਸ਼ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਥਾਂਵਾਂ ਤੋਂ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਹਨ। ਅੰਧੇਰੀ, ਧਾਰਾਵੀ, ਵਸਈ, ਕਾਂਦਿਵਲੀ, ਬੋਰਿਵਲੀ ਸਮੇਤ ਕਈ ਇਲਾਕਿਆਂ 'ਚ ਬਾਰਸ਼ ਕਾਰਨ ਪਾਣੀ ਭਰ ਗਿਆ ਹੈ। ਟਰੈਫਿਕ ਵੀ ਰੁਕ-ਰੁਕ ਚੱਲ ਰਿਹਾ ਹੈ।PunjabKesariਵੀਰਵਾਰ ਨੂੰ ਸਕਾਈਮੇਟ ਦਾ ਅਨੁਮਾਨ ਸੀ ਕਿ ਅਗਲੇ 48 ਘੰਟਿਆਂ 'ਚ ਮੁੰਬਈ 'ਚ 100 ਮਿਲੀਮੀਟਰ ਤੱਕ ਬਾਰਸ਼ ਹੋਵੇਗੀ। ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚ ਸਕਦਾ ਹੈ। ਇੰਨਾ ਹੀ ਨਹੀਂ ਮੁੰਬਈ ਏਅਰਪੋਰਟ ਕੋਲ ਵਿਜ਼ੀਬਿਲਟੀ (ਦ੍ਰਿਸ਼ਤਾ) ਵੀ ਘੱਟ ਹੋ ਗਈ ਹੈ। ਹਾਲੇ ਏਅਰਪੋਰਟ 'ਤੇ ਵਿਜ਼ੀਬਿਲਟੀ 700 ਮੀਟਰ ਦੇ ਨੇੜੇ-ਤੇੜੇ ਹੈ। ਜਿਸ ਕਾਰਨ ਉਡਾਣ 'ਚ ਪਰੇਸ਼ਾਨ ਆ ਸਕਦੀ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।PunjabKesari


DIsha

Content Editor

Related News