ਮੁੰਬਈ ਪੁਲਸ ਨੇ ‘OnePlus 7T’ ਦੇ ਕੈਮਰੇ ਰਾਹੀਂ ਲੋਕਾਂ ਨੂੰ ਦਿੱਤਾ ਖਾਸ ਸੰਦੇਸ਼

Saturday, Sep 28, 2019 - 02:26 PM (IST)

ਮੁੰਬਈ ਪੁਲਸ ਨੇ ‘OnePlus 7T’ ਦੇ ਕੈਮਰੇ ਰਾਹੀਂ ਲੋਕਾਂ ਨੂੰ ਦਿੱਤਾ ਖਾਸ ਸੰਦੇਸ਼

ਗੈਜੇਟ ਡੈਸਕ– ਹਾਲ ਹੀ ’ਚ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਆਪਣਾ ਨਵਾਂ ਫੋਨ ਵਨਪਲੱਸ 7ਟੀ ਭਾਰਤ ’ਚ ਲਾਂਚ ਕੀਤਾ ਹੈ। ਲਾਂਚਿੰਗ ਤੋਂ ਬਾਅਦ ਫੋਨ ਸੋਸ਼ਲ ਮੀਡੀਆ ’ਤੇ ਕਾਫੀ ਟ੍ਰੈਂਡਿੰਗ ’ਚ ਹੈ। ਮੁੰਬਈ ਪੁਲਸ ਨੂੰ ਵੀ ਨਵਾਂ ਵਨਪਲੱਸ 7ਟੀ ਇੰਨਾ ਪਸੰਦ ਆਇਆ ਕਿ ਉਸ ਨੂੰ ਟ੍ਰੈਫਿਕ ਲਾਈਟਾਂ ਹੀ ਬਣਾ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਮੁੰਬਈ ਪੁਲਸ ਦੇ ਅਕਾਊਂਟ ਦੇ ਕਾਫੀ ਫਾਲੋਅਰਜ਼ ਹਨ। ਮੁੰਬਈ ਪੁਲਸ ਨੇ ਵਨਪਲੱਸ 7ਟੀ ਦੇ ਨਾਲ ਇਕ ਬੇਹੱਦ ਅਨੋਖਾ ਪ੍ਰਯੋਗ ਕਰਦੇ ਹੋਏ ਫੋਟੋ ਟਵੀਟ ਕੀਤੀ। ਪੁਲਸ ਨੇ ਫੋਨ ਦੇ ਪਿਛਲੇ ਤਿੰਨਾਂ ਕੈਮਰਿਆਂ ਦੀ ਫੋਟੋ ਦਾ ਇਸਤੇਮਾਲ ਕਰਦੇ ਹੋਏ ਟ੍ਰੈਫਿਕ ਸਿਗਨਲ ਹੀ ਬਣਾ ਦਿੱਤੇ। ਇਸ ਤੋਂ ਪਹਿਲਾਂ ਵੀ ਮੁੰਬਈ ਪੁਲਸ ਕੁਝ ਅਜਿਹਾ ਅਨੋਖਾ ਪ੍ਰਯੋਗ ਕਰ ਚੁੱਕੀ ਹੈ। 

 

ਮੁੰਬਈ ਪੁਲਸ ਇਸ ਤਰ੍ਹਾਂ ਦੇ ਪ੍ਰਯੋਗ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਰਦੀ ਹੈ। ਪੁਲਸ ਨੇ ਗ੍ਰਾਫਿਕ ’ਚ ਜੋ ਫੋਟੋ ਇਸਤੇਮਾਲ ਕੀਤੀ ਹੈ, ਉਹ ਵਨਪਲੱਸ 7ਟੀ ਕੈਮਰੇ ਨਾਲ ਮਿਲਦੀ ਜੁਲਦੀ ਹੈ। ਹਾਲਾਂਕਿ ਫੋਟੋ ’ਤੇ ਕੋਈ ਲੋਗੋ ਨਹੀਂ ਦਿੱਤਾ ਗਿਆ। ਮੁੰਬਈ ਪੁਲਸ ਨੇ ਵੀ ਆਪਣੇ ਟਵੀਟ ’ਚ ਲਿਖਿਆ ਹੈ ਕਿ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਹਮੇਸ਼ਾ ਟ੍ਰੈਫਿਕ ਲਾਈਟਾਂ ’ਤੇ ਨਜ਼ਰ ਰੱਖੋ।

ਮੁੰਬਈ ਪੁਲਸ ਦਾ ਅਜਿਹੀ ਫੋਟੋ ਬਣਾਉਣ ਦੇ ਪਿੱਛੇ ਮਕਸਦ ਹੈ ਕਿ ਲੋਕ ਡਰਾਈਵਿੰਗ ਦੌਰਾਨ ਫੋਨ ’ਤੇ ਰੁੱਝੇ ਰਹਿੰਦੇ ਹਨ, ਜਿਸ ਕਾਰਨ ਦੁਰਘਟਨਾ ਹੋਣ ਦਾ ਖਤਰਾ ਰਹਿੰਦਾ ਹੈ। ਪੁਲਸ ਨੇ ਵਨਪਲੱਸ 7ਟੀ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਕੁਝ ਅਜਿਹਾ ਹੀ ਗ੍ਰਾਫਿਕਸ ਬਣਾ ਕੇ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਫੋਨ ਤੋਂ ਇਲਾਵਾ ਲੋਕ ਟ੍ਰੈ੍ਫਿਕ ਲਾਈਟਾਂ ’ਤੇ ਨਜ਼ਰ ਰੱਖਣ।


Related News