ਪਲੇਨ ਕਰੈਸ਼ : ਕੋ-ਪਾਇਲਟ ਮਾਰੀਆ ਨੇ ਕੁਝ ਘੰਟੇ ਪਹਿਲਾਂ ਹੀ ਮਾਂ ਤੋਂ ਪੁੱਛਿਆ ਸੀ ਕਦੋ ਆ ਰਹੇ ਹੋ ਮੁੰਬਈ
Friday, Jun 29, 2018 - 12:54 PM (IST)

ਇਲਾਹਾਬਾਦ— ਮੁੰਬਈ 'ਚ ਹੋਏ ਚਾਰਟਡ ਪਲੇਨ ਹਾਦਸੇ 'ਚ ਪਾਇਲਟ ਮਾਰੀਆ ਜੁਬੇਰੀ ਦੀ ਮੌਤ ਹੋ ਗਈ ਹੈ। ਮਾਰੀਆ ਯੂ.ਪੀ. ਦੇ ਇਲਾਹਾਬਾਦ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਮਾਤਾ-ਪਿਤਾ ਇਲਾਹਾਬਾਦ ਦੇ ਰਾਨੀ ਮੰਡੀ ਮੁਹੱਲੇ 'ਚ ਰਹਿੰਦੇ ਹਨ ਅਤੇ ਮਾਰੀਆ ਦਾ ਬਚਪਨ ਵੀ ਇਥੇ ਹੀ ਬੀਤਿਆ। ਪਲੇਨ ਕਰੈਸ਼ 'ਚ ਮਾਰਿਆ ਦੀ ਮੌਤ ਦੀ ਖ਼ਬਰ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਪਲੇਨ ਕਰੈਸ਼ 'ਚ ਮਾਰੀਆ ਦੀ ਮੌਤ ਨਾਲ ਲੋਕਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ।
ਕੋ-ਪਾਇਲਟ ਮਾਰੀਆ ਦੇ ਪਿਤਾ ਡਾ. ਇਕਬਾਲ ਹਸਨ ਜੁਬੇਰੀ ਪੇਸ਼ੇ ਤੋਂ ਡਾਕਟਰ ਹਨ ਅਤੇ ਮਊ ਆਈਮਾ ਕਸਬੇ 'ਚ ਕਲੀਨਿਕ ਚਲਾਉਂਦੇ ਹਨ, ਜਦੋਂਕਿ ਮਾਂ ਫਰੀਦਾ ਜੁਬੇਰੀ ਘਰੇਲੂ ਹਨ। ਮਾਰੀਆ ਚਾਰ ਭੈਣ-ਭਰਾਵਾਂ ਚੋਂ ਵੱਡੀ ਸੀ। ਪਲੇਨ ਕਰੈਸ਼ ਹੋਣ ਦੀ ਜਾਣਕਾਰੀ ਘਰਦਿਆਂ ਨੂੰ ਮਾਰੀਆ ਦੀ ਇਕਲੌਤੀ ਬੇਟੀ ਤੋਂ ਮਿਲੀ, ਜੋ ਮੁੰਬਈ 'ਚ ਨਾਲ ਰਹਿੰਦੀ ਹੈ।
ਪਰਿਵਾਰ ਵਾਲਿਆਂ ਨੂੰ ਪਲੇਨ ਕਰੈਸ਼ 'ਚ ਮਾਰੀਆ ਦੀ ਮੌਤ 'ਤੇ ਵਿਸ਼ਵਾਸ਼ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀ ਮਾਂ ਦੇ ਮੁਤਾਬਕ ਵੀਂਹ ਦਿਨ ਪਹਿਲਾਂ ਹੀ ਮਾਰੀਆ ਇਲਾਹਾਬਾਦ ਆਈ ਸੀ। ਪੰਜ ਦਿਨ ਘਰ 'ਤੇ ਰਹਿ ਕੇ ਵਾਪਸ ਮੁੰਬਈ ਗਈ ਸੀ। ਮਾਰੀਆ ਦੀ ਮਾਂ ਨੇ ਦੱਸਿਆ ਕਿ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੀ ਮਾਰੀਆ ਨਾਲ ਫੋਨ 'ਤੇ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਮਾਂ ਨੂੰ ਮੁੰਬਈ ਵੀ ਬੁਲਾਇਆ ਸੀ।
ਇਸ ਨਾਲ ਹੀ ਮਾਰੀਆ ਦੇ ਪਿਤਾ ਡਾ. ਇਕਬਾਲ ਹਸਨ ਜੁਬੇਰੀ ਬੇਟੀ ਦੀ ਮੌਤ ਨਾਲ ਸਦਮੇ 'ਚ ਹਨ। ਉਨ੍ਹਾਂ ਦੇ ਮੁਤਾਬਕ ਉਹ ਬੇਟੀ ਨੂੰ ਆਪਣੀ ਤਰ੍ਹਾਂ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਬੇਟੀ ਦਾ ਪੈਸ਼ਨ ਪਾਇਲਟ ਬਣਨ ਦਾ ਸੀ ਅਤੇ ਉਸ ਨੇ ਦੇਸ਼ ਦੀ ਪਹਿਲੀ ਮੁਸਲਿਮ ਪਾਇਲਟ ਬਣ ਕੇ ਆਪਣਾ ਸੁਪਨਾ ਪੂਰਾ ਕੀਤਾ। ਮਾਰੀਆ ਦਾ ਵਿਆਹ 18 ਸਾਲ ਪਹਿਲਾਂ ਰਾਏਬਰੇਲੀ ਦੇ ਆਮਿਰ ਰਿਜਵੀ ਨਾਲ ਹੋਇਆ ਸੀ।