ਮੈਟਰੋ ''ਚ ਨਿਕਲੀਆਂ ਨੌਕਰੀਆਂ, ਬਿਨਾਂ ਪ੍ਰੀਖਿਆ ਦੇ ਹੋਵੇਗਾ ਸਿਲੈਕਸ਼ਨ

10/17/2018 1:58:14 PM

ਨਵੀਂ ਦਿੱਲੀ— ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ(MMRC) ਨੇ ਕਈ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ ਅਤੇ ਇੰਜੀਨੀਅਰਿੰਗ ਕਰ ਚੁੱਕੇ ਉਮੀਦਵਾਰ ਇਸ ਨੌਕਰੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਭਰਤੀਆਂ 'ਚ ਜੂਨੀਅਰ ਇੰਜੀਨੀਅਰ(ਸਿਵਲ), ਜੂਨੀਅਰ ਇੰਜੀਨੀਅਰ(ਇਲੈਕਟ੍ਰੀਕਲ), ਜੂਨੀਅਰ ਇੰਜੀਨੀਅਰ(ਮੈਕੇਨੀਕਲ)ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 
ਅਹੁਦੇ ਦਾ ਵੇਰਵਾ- ਭਰਤੀ ਲਈ ਕੁੱਲ 12 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ 'ਚ ਸਿਵਲ ਦੇ 3, ਇਲੈਕਟ੍ਰੀਕਲ ਦੇ 3, ਮੈਕੇਨੀਕਲ ਦੇ 2 ਅਤੇ ਐੱਸ.ਐੱਡ.ਟੀ. ਦੇ 4 ਅਹੁਦੇ ਰਿਜ਼ਰਵਡ ਹਨ।
ਆਖ਼ਰੀ ਤਰੀਕ- 29 ਅਕਤੂਬਰ 2018
ਉਮਰ- 32 ਸਾਲ
ਸੈਲਰੀ- ਚੁਣੇ ਗਏ ਉਮੀਦਵਾਰਾਂ ਨੂੰ 33 ਹਜ਼ਾਰ ਰੁਪਏ ਤੋਂ 1 ਲੱਖ ਵਿਚਾਲੇ ਸੈਲਰੀ ਦਿੱਤੀ ਜਾਵੇਗੀ।
ਚੋਣ ਪ੍ਰੀਕਿਰਿਆ- ਉਮੀਦਵਾਰਾਂ ਦੀ ਚੋਣ ਇੰਟਰਵਿਊ ਅਤੇ ਮੈਡੀਕਲ ਟੈਸਟ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਆਪਣਾ ਬੇਨਤੀ ਪੱਤਰ ਨਾਗਪੁਰ ਸਥਿਤ ਦਫਤਰ 'ਚ ਭੇਜਣਾ ਹੋਵੇਗਾ।


Related News