‘ਅੱਖ ਮਾਰਨਾ’ ਤੇ ‘ਫਲਾਇੰਗ ਕਿੱਸ’ ਕਰਨਾ ਯੌਨ ਸ਼ੋਸ਼ਣ, ਨੌਜਵਾਨ ਨੂੰ ਹੋਈ ਇਕ ਸਾਲ ਦੀ ਕੈਦ

04/12/2021 12:37:36 PM

ਮੁੰਬਈ- ਇਥੋਂ ਦੀ ਇਕ ਅਦਾਲਤ ਨੇ 20 ਸਾਲ ਦੇ ਇਕ ਨੌਜਵਾਨ ਨੂੰ ਬੱਚਿਆ ਦੇ ਯੌਨ ਸ਼ੋਸ਼ਣ ਤੋਂ ਸੁਰੱਖਿਆ ਦੇਣ ਵਾਲੇ ਪਾਕਸੋ ਕਾਨੂੰਨ ਅਧੀਨ ਇਕ ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ ਇਕ ਨਾਬਾਲਗ ਕੁੜੀ ਨੂੰ ਅੱਖ ਮਾਰਨ ਅਤੇ ਫਲਾਇੰਗ ਕਿੱਸ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

14 ਸਾਲ ਦੀ ਕੁੜੀ ਨੇ ਪਿਛਲੇ ਸਾਲ 29 ਫਰਵਰੀ ਨੂੰ ਆਪਣੀ ਮਾਂ ਨੂੰ ਦੱਸਿਆ ਸੀ ਕਿ ਇਕ ਨੌਜਵਾਨ ਨੇ ਉਸ ਨੂੰ ਨਾ ਸਿਰਫ ਅੱਖ ਮਾਰੀ ਸਗੋਂ ਕਈ ਵਾਰ ਫਲਾਇੰਗ ਕਿੱਸ ਵੀ ਕੀਤੀ। ਇਸ ਪਿੱਛੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਉਕਤ ਨੌਜਵਾਨ ਵਿਰੁੱਧ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ। ਮੁਕੱਦਮੇ ਦੌਰਾਨ ਮੁਲਜ਼ਮ ਨੌਜਵਾਨ ਨੇ ਅਦਾਲਤ ਨੂੰ ਕਿਹਾ ਕਿ ਮੈਂ ਅਤੇ ਪੀੜਤ ਕੁੜੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧ ਰੱਖਦੇ ਹਾਂ।

ਕੁੜੀ ਦੀ ਮਾਂ ਨੇ ਸਾਨੂੰ ਦੋਵਾਂ ਨੂੰ ਆਪਸ ਵਿਚ ਗੱਲਬਾਤ ਕਰਨ ਤੋਂ ਰੋਕਣ ਲਈ ਹੀ ਪੁਲਸ ਕੋਲ ਸ਼ਿਕਾਇਤ ਕੀਤੀ ਹੈ। ਇਨ੍ਹਾਂ ਹੀ ਨਹੀਂ, ਨੌਜਵਾਨ ਨੇ ਇਹ ਵੀ ਕਿਹਾ ਕਿ ਮੇਰੇ ਉੱਪਰ ਲਾਏ ਗਏ ਦੋਸ਼ ਬਿਲਕੁਲ ਗਲਤ ਹਨ। ਕੁੜੀ ਅਤੇ ਉਸ ਦੇ ਰਿਸ਼ਤੇਦਾਰਾਂ ਦਰਮਿਆਨ ਲੱਗੀ ਸ਼ਰਤ ਕਾਰਨ ਉਸ ਨੂੰ ਫਸਾਇਆ ਗਿਆ ਹੈ। ਮੁਕੱਦਮੇ ਸਮੇਂ ਕੁੜੀ, ਉਸਦੀ ਮਾਂ ਅਤੇ ਜਾਂਚ ਅਧਿਕਾਰੀ ਨੂੰ ਸਵਾਲ-ਜਵਾਬ ਕੀਤੇ ਗਏ। ਉਸ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਉਕਤ ਤਿੰਨਾਂ ਦੇ ਬਿਆਨ ਦੋਸ਼ੀ ਦਾ ਅਪਰਾਧ ਸਾਬਤ ਕਰਨ ਲਈ ਕਾਫੀ ਹਨ।


Tanu

Content Editor

Related News