ਰਾਧੇ ਮਾਂ ਨੂੰ ਲੈ ਕੇ ਅਦਾਲਤ ਨੇ ਮੁੰਬਈ ਪੁਲਸ ਨੂੰ ਪਾਇਆ ਸਵਾਲਾਂ ਦੇ ਘੇਰੇ ''ਚ ਪਰ...

08/28/2015 8:28:36 AM


ਮੁੰਬਈ- ਬੰਬਈ ਹਾਈਕੋਰਟ ਨੇ ਵੀਰਵਾਰ ਨੂੰ ਪੁੱਛਿਆ ਕਿ ਰਾਧੇ ਮਾਂ ਖਿਲਾਫ ਮੁੰਬਈ ਪੁਲਸ ਕਾਨੂੰਨ ਤਹਿਤ ਅਸੱਭਿਅਤਾ ਅਤੇ ਅਸ਼ਲੀਲਤਾ ਦਾ ਕੋਈ ਅਪਰਾਧ ਬਣਦਾ ਹੈ ਕਿ ਨਹੀਂ? ਜੱਜ ਵੀ. ਐੱਮ. ਕਨਾਡੇ ਅਤੇ ਜੱਜ ਫਾਨਸਾਲਕਰ ਜੋਸ਼ੀ ਦੇ ਬੈਂਚ ਨੇ ਪਟੀਸ਼ਨਰ ਫਾਲਗੁਣੀ ਬ੍ਰਹਮਭੱਟ ਦੀ ਜਨਹਿੱਤ ਪਟੀਸ਼ਨ ''ਤੇ ਸੁਣਵਾਈ ਦੌਰਾਨ ਇਹ ਸਵਾਲ ਕੀਤਾ। ਇਸ ਪਟੀਸ਼ਨ ਵਿਚ ਅਸ਼ਲੀਲਤਾ, ਧੋਖਾਧੜੀ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿਚ ਰਾਧੇ ਮਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। 
ਹਾਈਕੋਰਟ ਨੇ ਪੁੱਛਿਆ ਕਿ ਮੁੰਬਈ ਪੁਲਸ ਐਕਟ ਦੀ ਧਾਰਾ 110 ਦੇ ਤਹਿਤ ਅਸੱਭਿਅਤਾ ਅਤੇ ਅਸ਼ਲੀਲਤਾ ਦਾ ਕੋਈ ਅਪਰਾਧ ਉਨ੍ਹਾਂ ਦੇ (ਰਾਧੇ ਮਾਂ ਦੇ) ਖਿਲਾਫ ਬਣਦਾ ਹੈ ਕਿਉਂਕਿ ਰਾਧੇ ਮਾਂ ਦਾ ਦਾਅਵਾ ਹੈ ਕਿ ਇਹ ਚਾਰਦੀਵਾਰੀ ਦੇ ਅੰਦਰ ਹੋਇਆ ਹੈ। ਪੁਲਸ ਨੇ ਵੀਰਵਾਰ ਨੂੰ ਹਲਫਨਾਮਾ ਦਾਇਰ ਕਰਨ ਲਈ 2 ਹਫਤਿਆਂ ਦਾ ਸਮਾਂ ਹੋਰ ਮੰਗਿਆ ਹੈ। ਹਾਲਾਂਕਿ ਅਦਾਲਤ ਨੇ ਪੁਲਸ ਨੂੰ ਸਿਰਫ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਕਿ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਵਾਦਾਂ ''ਚ ਘਿਰੀ ਰਾਧੇ ਮਾਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tanu

News Editor

Related News