100ਵੇਂ ਜਨਮ ਦਿਨ 'ਤੇ ਬਜ਼ੁਰਗ ਬੀਬੀ ਨੇ ਲਗਵਾਇਆ ਕੋਰੋਨਾ ਟੀਕਾ, ਫਿਰ ਕੇਕ ਕੱਟ ਮਨਾਇਆ ਜਸ਼ਨ

Sunday, Mar 07, 2021 - 11:39 AM (IST)

100ਵੇਂ ਜਨਮ ਦਿਨ 'ਤੇ ਬਜ਼ੁਰਗ ਬੀਬੀ ਨੇ ਲਗਵਾਇਆ ਕੋਰੋਨਾ ਟੀਕਾ, ਫਿਰ ਕੇਕ ਕੱਟ ਮਨਾਇਆ ਜਸ਼ਨ

ਮੁੰਬਈ- ਮੁੰਬਈ ਦੀ ਇਕ ਬਜ਼ੁਰਗ ਬੀਬੀ ਨੇ ਆਪਣੇ 100ਵੇਂ ਜਨਮ ਦਿਨ 'ਤੇ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਵੈਕਸੀਨ ਲਗਵਾਉਣ ਤੋਂ ਬਾਅਦ ਬੀਬੀ ਨੇ ਕੇਕ ਕੱਟ ਕੇ ਆਪਣੇ 100ਵੇਂ ਜਨਮ ਦਿਨ ਦਾ ਜਸ਼ਨ ਵੀ ਮਨਾਇਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਟੀਕਾਕਰਨ ਕੇਂਦਰ 'ਚ ਸ਼ੁੱਕਰਵਾਰ (5 ਮਾਰਚ) ਨੂੰ ਬਜ਼ੁਰਗ ਬੀਬੀ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ। ਵੈਕਸੀਨ ਡੋਜ਼ ਲੈਣ ਤੋਂ ਬਾਅਦ ਬੀਬੀ ਨੇ ਸਿਹਤ ਕਰਮੀਆਂ ਦੀ ਮੌਜੂਦਗੀ 'ਚ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਵੀਡੀਓ ਸ਼ਨੀਵਾਰ ਨੂੰ ਸਾਹਮਣੇ ਆਇਆ ਹੈ। ਵੀਡੀਓ 'ਚ ਬਜ਼ੁਰਗ ਬੀਬੀ ਵ੍ਹੀਲ ਚੇਅਰ 'ਤੇ ਦਿੱਸ ਰਹੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਬੀਬੀ ਵ੍ਹੀਲ ਚੇਅਰ 'ਤੇ ਹੀ ਕੋਰੋਨਾ ਦਾ ਟੀਕਾ ਲਗਵਾਉਣ ਪਹੁੰਚੀ ਸੀ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਕਿਹਾ ਹੈ ਕਿ ਇਸ ਉਮਰ 'ਚ ਵੈਕਸੀਨ ਲਗਵਾਉਣ ਦੀ ਹਿੰਮਤ ਨਾਲ ਕਈ ਹੋਰ ਲੋਕਾਂ ਨੂੰ ਵੀ ਟੀਕਾ ਲਗਵਾਉਣ ਦੀ ਹਿੰਮਤ ਮਿਲੇਗੀ। 

ਇਹ ਵੀ ਪੜ੍ਹੋ : ‘ਸਪੈਨਿਸ਼ ਫਲੂ’ ਆਉਣ ਤੋਂ ਕੁਝ ਮਹੀਨੇ ਪਹਿਲਾਂ ਪੈਦਾ ਹੋਏ 104 ਸਾਲਾ ਵਿਅਕਤੀ ਨੇ ਲਗਵਾਇਆ ਕੋਰੋਨਾ ਟੀਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News