ਮੁੰਬਈ ਨਾਲ ਟਕਰਾਇਆ ਚੱਕਰਵਾਤ ਨਿਸਰਗ, ਕੇਜਰੀਵਾਲ ਦਾ ਟਵੀਟ- ਆਫ਼ਤ ਦੀ ਘੜੀ ''ਚ ਦਿੱਲੀ ਵਾਲੇ ਤੁਹਾਡੇ ਨਾਲ

Wednesday, Jun 03, 2020 - 06:09 PM (IST)

ਮੁੰਬਈ ਨਾਲ ਟਕਰਾਇਆ ਚੱਕਰਵਾਤ ਨਿਸਰਗ, ਕੇਜਰੀਵਾਲ ਦਾ ਟਵੀਟ- ਆਫ਼ਤ ਦੀ ਘੜੀ ''ਚ ਦਿੱਲੀ ਵਾਲੇ ਤੁਹਾਡੇ ਨਾਲ

ਨਵੀਂ ਦਿੱਲੀ/ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਆਫ਼ਤ ਤੋਂ ਬਾਅਦ ਹੁਣ ਚੱਕਰਵਾਤ ਨਿਸਰਗ ਦਾ ਅਸਰ ਦਿੱਸਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਦੁਪਹਿਰ ਨੂੰ ਨਿਸਰਗ ਅਲੀਬਾਗ ਇਲਾਕੇ ਨਾਲ ਟਕਰਾਇਆ ਅਤੇ ਮੁੰਬਈ 'ਚ ਤੇਜ਼ ਹਵਾਵਾਂ ਅਤੇ ਬਾਰਸ਼ ਸ਼ੁਰੂ ਹੋ ਗਈ ਹੈ। ਦੇਸ਼ 'ਚ ਹਰ ਕੋਈ ਮੁੰਬਈ ਲਈ ਇਸ ਸਮੇਂ ਦੁਆਵਾਂ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੁੰਬਈ ਵਾਲਿਆਂ ਲਈ ਪ੍ਰਾਰਥਨਾ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੁੰਬਈ ਵਾਲਿਆਂ ਲਈ ਪ੍ਰਾਰਥਨਾ ਕੀਤੀ ਅਤੇ ਊਧਵ ਠਾਕਰੇ ਨੂੰ ਟਵੀਟ ਕਰ ਕੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ,''ਊਧਵ ਠਾਕਰੇ ਜੀ, ਅਸੀਂ ਦਿੱਲੀ ਵਾਲੇ ਆਫ਼ਤ ਦੀ ਇਸ ਘੜੀ 'ਚ ਮਹਾਰਾਸ਼ਟਰ ਦੇ ਲੋਕਾਂ ਨਾਲ ਖੜ੍ਹੇ ਹਾਂ। ਅਸੀਂ ਮਹਾਰਾਸ਼ਟਰ ਦੇ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਾਂ।''

PunjabKesariਦੱਸਣਯੋਗ ਹੈ ਕਿ ਦੁਪਹਿਰ ਨੂੰ ਕਰੀਬ ਇਕ ਵਜੇ ਮੁੰਬਈ ਦੇ ਤੱਟਵਰਤੀ ਇਲਾਕਿਆਂ ਨਾਲ ਚੱਕਰਵਾਤ ਤੂਫਾਨ ਨਿਸਰਗ ਟਕਰਾਇਆ। ਇਸ ਦੌਰਾਨ ਮੁੰਬਈ 'ਚ ਤੇਜ਼ ਹਵਾਵਾਂ, ਬਾਰਸ਼ ਹੋਣਾ ਸ਼ੁਰੂ ਹੋ ਗਿਆ ਹੈ। ਸਮੁੰਦਰ 'ਚ ਉੱਚੀਆਂ-ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਮੁੰਬਈ ਦੇ ਕਈ ਇਲਾਕਿਆਂ 'ਚ ਦਰੱਖਤ ਡਿੱਗ ਗਏ ਹਨ ਤਾਂ ਕਿਤੇ ਬਿਜਲੀ ਚੱਲੀ ਗਈ ਹੈ। ਇਸ ਤੋਂ ਇਲਾਵਾ ਕਈ ਜਗ੍ਹਾ ਛੱਤਾਂ ਵੀ ਉੱਡਦੀਆਂ ਹੋਈਆਂ ਦਿੱਸ ਰਹੀਆਂ ਹਨ।


author

DIsha

Content Editor

Related News