ਮੁੰਬਈ : ਅੰਧੇਰੀ 'ਚ ਕਮਰਸ਼ੀਅਲ ਬਿਲਡਿੰਗ 'ਚ ਲੱਗੀ ਅੱਗ

Monday, Oct 14, 2019 - 02:31 PM (IST)

ਮੁੰਬਈ : ਅੰਧੇਰੀ 'ਚ ਕਮਰਸ਼ੀਅਲ ਬਿਲਡਿੰਗ 'ਚ ਲੱਗੀ ਅੱਗ

ਮੁੰਬਈ— ਮੁੰਬਈ ਦੇ ਅੰਧੇਰੀ 'ਚ ਇਕ ਕਮਰਸ਼ੀਅਲ ਬਿਲਡਿੰਗ 'ਚ ਅੱਗ ਲੱਗਣ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਤੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਜੁਟੀਆਂ ਹਨ। ਜ਼ਿਕਰਯੋਗ ਹੈ ਕਿ ਮੁੰਬਈ ਦੇ ਚਰਨੀ ਰੋਡ ਇਲਾਕੇ 'ਚ ਡਰੀਮਲੈਂਡ ਸਿਨੇਮਾ ਕੋਲ ਐਤਵਾਰ ਸਵੇਰੇ ਹੀ ਇਕ ਰਿਹਾਇਸ਼ੀ ਇਮਾਰਤ ਆਦਿੱਤਿਯ ਆਰਕੇਡ 'ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕ੍ਰੇਨ ਅਤੇ ਪੌੜੀ ਦੀ ਮਦਦ ਨਾਲ ਲੋਕਾਂ ਨੂੰ ਸੜਦੀ ਇਮਾਰਤ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।PunjabKesari
ਉੱਥੇ ਹੀ ਬੀਤੇ ਬੁੱਧਵਾਰ ਨੂੰ ਮੁੰਬਈ ਦੇ ਵਾਸ਼ੀ ਸਟੇਸ਼ਨ 'ਤੇ ਲੋਕਲ ਟਰੇਨ 'ਚ ਅੱਗ ਲੱਗ ਗਈ ਸੀ, ਹਾਲਾਂਕਿ ਉਸ 'ਚ ਕੋਈ ਹਤਾਹਤ ਨਹੀਂ ਹੋਇਆ ਸੀ। ਅੱਗ ਦੀ ਜਾਣਕਾਰੀ ਮਿਲਦੇ ਹੀ ਮੁੰਬਈ ਅਤੇ ਪਨਵੇਲ ਦਰਮਿਆਨ ਲੋਕਲ ਟਰੇਨਾਂ ਦੀਆਂ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ।


author

DIsha

Content Editor

Related News